ਪਿਤਾ ਅਰਬਾਜ਼ ਖ਼ਾਨ ਦੇ ਦੂਜੇ ਵਿਆਹ ਤੋਂ ਪੁੱਤਰ ਅਰਹਾਨ ਖ਼ਾਨ ਦੀ ਤਸਵੀਰ ਆਈ ਸਾਹਮਣੇ
Monday, Dec 25, 2023 - 12:51 PM (IST)
![ਪਿਤਾ ਅਰਬਾਜ਼ ਖ਼ਾਨ ਦੇ ਦੂਜੇ ਵਿਆਹ ਤੋਂ ਪੁੱਤਰ ਅਰਹਾਨ ਖ਼ਾਨ ਦੀ ਤਸਵੀਰ ਆਈ ਸਾਹਮਣੇ](https://static.jagbani.com/multimedia/12_47_495070372arbaaz khan.jpg)
ਮੁੰਬਈ (ਬਿਊਰੋ)– ਅਰਬਾਜ਼ ਖ਼ਾਨ ਨੇ ਇੰਸਟਾਗ੍ਰਾਮ ’ਤੇ ਪਤਨੀ ਸ਼ੂਰਾ ਖ਼ਾਨ ਨਾਲ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੇ ਨਾਲ ਇਕ ਖ਼ੂਬਸੂਰਤ ਕੈਪਸ਼ਨ ਵੀ ਲਿਖੀ ਹੈ।
ਹੁਣ ਵਿਆਹ ਤੋਂ ਬਾਅਦ ਕੁਝ ਅੰਦਰੂਨੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ’ਚ ਨਵ-ਵਿਆਹੁਤਾ ਜੋੜਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਨਜ਼ਰ ਆ ਰਿਹਾ ਹੈ। ਜਿਸ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ। ਪਿਤਾ ਅਰਬਾਜ਼ ਖ਼ਾਨ ਤੇ ਪਤਨੀ ਸ਼ੂਰਾ ਖ਼ਾਨ ਨਾਲ ਅਰਹਾਨ ਖ਼ਾਨ ਦੀ ਇਹ ਪਹਿਲੀ ਤਸਵੀਰ ਹੈ।
ਇਹ ਖ਼ਬਰ ਵੀ ਪੜ੍ਹੋ : ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ, ਸਾਂਝੀ ਕੀਤੀ ਲਾੜੀ ਦੀ ਪਹਿਲੀ ਝਲਕ
ਪਾਪਰਾਜ਼ੀ ਵਲੋਂ ਸ਼ੇਅਰ ਕੀਤੀ ਗਈ ਤਸਵੀਰ ’ਚ ਅਰਹਾਨ ਖ਼ਾਨ ਅਰਬਾਜ਼ ਤੇ ਸ਼ੂਰਾ ਨਾਲ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ’ਤੇ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਤੇ ਲੋਕ ਇਸ ’ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।
ਤੀਜੀ ਤਸਵੀਰ ਅਦਾਕਾਰ ਸੰਜੇ ਕਪੂਰ ਨਾਲ ਅਰਬਾਜ਼ ਖ਼ਾਨ ਤੇ ਸ਼ੂਰਾ ਖ਼ਾਨ ਦੀ ਹੈ, ਜਿਸ ’ਚ ਤਿੰਨੋਂ ਕੈਮਰੇ ਅੱਗੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਨਵੇਂ ਵਿਆਹੇ ਜੋੜੇ ਨੂੰ ਕੈਮਰੇ ਅੱਗੇ ਪੋਜ਼ ਦਿੰਦੇ ਤੇ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।