AP ਢਿੱਲੋਂ ਨੇ ਇੰਡੀਆ ਟੂਰ ਦਾ ਕੀਤਾ ਐਲਾਨ, ਜਾਣੋ ਕਦੋਂ ਆ ਰਹੇ ਹਨ ਭਾਰਤ 'ਚ ਰੌਣਕਾਂ ਲਾਉਣ

Friday, Sep 27, 2024 - 03:53 PM (IST)

AP ਢਿੱਲੋਂ ਨੇ ਇੰਡੀਆ ਟੂਰ ਦਾ ਕੀਤਾ ਐਲਾਨ, ਜਾਣੋ ਕਦੋਂ ਆ ਰਹੇ ਹਨ ਭਾਰਤ 'ਚ ਰੌਣਕਾਂ ਲਾਉਣ

ਜਲੰਧਰ- ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਕਿਉਂਕਿ ਦੇਸ਼ ਅਤੇ ਦੁਨੀਆ ਭਰ ਦੇ ਪੌਪ ਅਤੇ ਰਾਕ ਬੈਂਡਾਂ ਨੇ ਆਪਣੇ ਸੰਗੀਤ ਸਮਾਰੋਹ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹੀਂ ਦਿਨੀਂ ਪ੍ਰਸਿੱਧ ਬ੍ਰਿਟਿਸ਼ ਰੌਕ ਬੈਂਡ ਕੋਲਡਪਲੇ ਕਾਫੀ ਸ਼ੋਰ ਮਚਾ ਰਿਹਾ ਹੈ। ਕੋਲਡਪਲੇ ਬੈਂਡ ਜਨਵਰੀ 2025 'ਚ ਭਾਰਤ 'ਚ ਆ ਰਿਹਾ ਹੈ, ਜਿਸ ਦੀਆਂ ਕੰਸਰਟ ਟਿਕਟਾਂ ਲੱਖਾਂ ਰੁਪਏ 'ਚ ਵਿਕ ਰਹੀਆਂ ਹਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਟਿਕਟਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਦੌਰਾਨ ਵਿਸ਼ਵ ਪ੍ਰਸਿੱਧ ਭਾਰਤੀ ਮੂਲ ਦੇ ਪੰਜਾਬੀ ਪੌਪ ਸਟਾਰ ਏ.ਪੀ ਢਿੱਲੋਂ ਨੇ ਭਾਰਤ 'ਚ ਆਪਣੇ ਸੰਗੀਤ ਸਮਾਰੋਹ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇੱਥੇ ਇੱਕ ਹੋਰ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਆਪਣੇ 18 ਸੰਗੀਤ ਸਮਾਰੋਹਾਂ ਦੀਆਂ ਤਰੀਕਾਂ ਦਾ ਐਲਾਨ ਕਰ ਚੁੱਕੇ ਹਨ।

PunjabKesari

ਅੱਜ 27 ਸਤੰਬਰ ਨੂੰ ਏ.ਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਭਾਰਤ 'ਚ ਆਪਣੇ ਸੰਗੀਤ ਸਮਾਰੋਹ ਦਾ ਐਲਾਨ ਕੀਤਾ ਹੈ। ਏ.ਪੀ.ਢਿਲੋਂ ਦੇ ਕੰਸਰਟ ਦਾ ਇੰਡੀਆ ਟੂਰ 7 ਦਸੰਬਰ ਨੂੰ ਮੁੰਬਈ ਤੋਂ ਸ਼ੁਰੂ ਹੋਵੇਗਾ ਅਤੇ ਫਿਰ 14 ਦਸੰਬਰ ਨੂੰ ਨਵੀਂ ਦਿੱਲੀ, ਆਖਰੀ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਏ.ਪੀ ਢਿੱਲੋਂ ਨੇ ਲਿਖਿਆ, ਮੈਂ ਉਸ ਥਾਂ 'ਤੇ ਆਉਣ ਦਾ ਇੰਤਜ਼ਾਰ ਕਰ ਰਿਹਾ ਹਾਂ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ, ਉਨ੍ਹਾਂ ਪ੍ਰਸ਼ੰਸਕਾਂ ਲਈ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਜੋ ਹਾਂ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸਿੱਦੀਕੀ ਖ਼ਿਲਾਫ ਲੁੱਕਆਊਟ ਨੋਟਿਸ ਜਾਰੀ, ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼

ਇਸ ਦੇ ਨਾਲ ਹੀ ਏ.ਪੀ. ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਦੀ ਵਿਕਰੀ 29 ਸਤੰਬਰ ਯਾਨੀ ਕਿ ਅਗਲੇ ਦਿਨ ਤੋਂ ਸ਼ੁਰੂ ਹੋ ਰਹੀ ਹੈ। ਪੰਜਾਬੀ ਸਟਾਰ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਵੱਲੋਂ ਕੁਮੈਂਟ ਆਉਣੇ ਸ਼ੁਰੂ ਹੋ ਗਏ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News