ਪ੍ਰਭਾਸ ਨਹੀਂ ਇਸ ਸ਼ਖ਼ਸ ਦੀ ਦੁਲਹਨੀਆ ਬਣੇਗੀ ਸਾਊਥ ਦੀ ਅਦਾਕਾਰਾ ਅਨੁਸ਼ਕਾ ਸ਼ੈੱਟੀ

05/19/2024 2:32:49 PM

ਮੁੰਬਈ (ਬਿਊਰੋ): ਸਾਊਥ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਅਕਸਰ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਅਦਾਕਾਰਾ ਦੇ ਵਿਆਹ ਨੂੰ ਲੈ ਕੇ ਨਵੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਰਿਪੋਰਟ ਮੁਤਾਬਕ ਅਨੁਸ਼ਕਾ ਇਕ ਕੰਨੜ ਫ਼ਿਲਮ ਨਿਰਮਾਤਾ ਨਾਲ ਵਿਆਹ ਕਰਨ ਜਾ ਰਹੀ ਹੈ ਨਾ ਕਿ ਅਦਾਕਾਰ ਪ੍ਰਭਾਸ ਨਾਲ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਨਿਰਮਾਤਾ ਨਾਲ ਮੰਗਣੀ ਕੀਤੀ ਹੈ।

ਇਹ ਵੀ ਪੜ੍ਹੋ: ਪਦਮਸ਼੍ਰੀ ਅਵਾਰਡ ਤੋਂ ਬਾਅਦ ਹੁਣ ਬੈਸਟ MP ਦਾ ਐਵਾਰਡ ਜਿੱਤਣਾ ਚਾਹੁੰਦੀ ਕੰਗਨਾ ਰਣੌਤ 

ਅਨੁਸ਼ਕਾ ਸ਼ੈੱਟੀ ਦੇ ਕੰਮ ਦੀ ਗੱਲ ਕਰੀਏ ਤਾਂ 18 ਸਾਲ ਦੀ ਉਮਰ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਹੁਣ ਤੱਕ 50 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਹ ਆਖ਼ਰੀ ਵਾਰ "ਮਿਸ ਸ਼ੈਟੀ ਮਿਸਟਰ ਪੋਲਿਸ਼ਟੀ" ਵਿੱਚ ਨਜ਼ਰ ਆਈ ਸੀ।


 ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੂੰ USA 'ਚ ਮਿਲੀ ਕਈ ਸਾਲ ਪਹਿਲਾਂ ਵਿਛੜੀ ਭੈਣ, ਪੈਰਾਂ 'ਚ ਬੈਠ ਲਿਆ ਆਸ਼ੀਰਵਾਦ
ਦੱਸਣਯੋਗ ਹੈ ਕਿ ਅਨੁਸ਼ਕਾ ਸ਼ੈੱਟੀ ਦਾ ਫਿਲਮ ਨਿਰਮਾਤਾ ਨਾਲ ਵਿਆਹ ਇਸ ਸਾਲ ਦੇ ਅੰਤ ਤੱਕ ਹੋਵੇਗਾ। ਵਿਆਹ ਦੀ ਤਰੀਕ ਪਹਿਲਾਂ ਹੀ ਤੈਅ ਹੋ ਚੁੱਕੀ ਹੈ। ਹਾਲਾਂਕਿ, ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਅਨੁਸ਼ਕਾ ਜਿਸ ਨਿਰਮਾਤਾ ਨਾਲ ਵਿਆਹ ਕਰਨ ਜਾ ਰਹੀ ਹੈ, ਉਸ ਦੀ ਉਮਰ 42 ਸਾਲ ਹੈ ਅਤੇ ਅਦਾਕਾਰਾ ਵੀ 42 ਸਾਲ ਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News