ਧੀ ਵਾਮਿਕਾ ਦੇ ਦੂਜੇ ਜਨਮਦਿਨ ''ਤੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ, ਲਿਖਿਆ- ''ਦੋ ਸਾਲ ਪਹਿਲਾਂ...''
Thursday, Jan 12, 2023 - 06:02 PM (IST)
ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਧੀ ਵਾਮਿਕਾ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲਾਂਕਿ ਇਸ ਦੌਰਾਨ ਕੱਪਲ ਆਪਣੀ ਧੀ ਵਾਮਿਕਾ ਕੋਹਲੀ ਦਾ ਚਿਹਰਾ ਲੁਕਾਉਂਦੀ ਨਜ਼ਰ ਆਉਂਦੀ ਹੈ ਪਰ ਬਾਵਜੂਦ ਇਸ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਢੇਰ ਸਾਰਾ ਪਿਆਰ ਲੁਟਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ, ਤੁਸੀਂ ਵੀ ਦੇਖੋ ਵੀਡੀਓ
ਇਸ ਵਿਚਾਲੇ ਅਨੁਸ਼ਕਾ ਨੇ ਧੀ ਵਾਮਿਕਾ ਦੇ ਦੂਜੇ ਜਨਮਦਿਨ ਮੌਕੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਅਦਾਕਾਰਾ ਨੇ ਇਕ ਕਿਊਟ ਤੇ ਭਾਵੁਕ ਕੈਪਸ਼ਨ ਲਿਖੀ ਹੈ। ਉਥੇ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਪ੍ਰਸ਼ੰਸਕ ਇਸ ਤਸਵੀਰ ਨੂੰ ਵੀ ਬੇਹੱਦ ਪਸੰਦ ਕਰ ਰਹੇ ਹਨ।
ਅਨੁਸ਼ਕਾ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਧੀ ਵਾਮਿਕਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਇਕ ਤਾਲਾਬ ਕੋਲ ਬੈਠੀ ਹੈ। ਉਥੇ ਤਸਵੀਰ 'ਚ ਦੋਵੇਂ ਹੱਸਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਇਸ ਤਸਵੀਰ 'ਚ ਵੀ ਹਮੇਸ਼ਾ ਵਾਂਗ ਵਾਮਿਕਾ ਦਾ ਚਿਹਰਾ ਨਹੀਂ ਦਿਖ ਰਿਹਾ ਹੈ ਪਰ ਫਿਰ ਵੀ ਇਹ ਤਸਵੀਰ ਪ੍ਰਸ਼ੰਸਕਾਂ ਨੂੰ ਬੇਹੱਦ ਖ਼ੁਸ਼ ਕਰ ਰਹੀ ਹੈ।
ਇਸ ਤਸਵੀਰ ਨਾਲ ਅਦਾਕਾਰਾ ਨੇ ਇਕ ਕੈਪਸ਼ਨ ਵੀ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ, ''ਦੋ ਸਾਲ ਪਹਿਲਾਂ ਮੇਰਾ ਦਿਲ ਬਹੁਤ ਵੱਡਾ ਖੁੱਲ੍ਹ ਗਿਆ ਸੀ। ਇਸ ਦੇ ਨਾਲ ਦਿਲ, ਧੰਨਵਾਦ ਤੇ ਨਜ਼ਰ ਨਾ ਲੱਗਣ ਦੀ ਇਮੋਜੀ ਸਾਂਝੀ ਕੀਤੀ ਗਈ ਹੈ। ਇਸ ਤਸਵੀਰ 'ਤੇ ਪ੍ਰਸ਼ੰਸਕ ਤੇ ਸਿਤਾਰੇ ਵੀ ਆਪਣਾ ਪਿਆਰ ਲੁਟਾ ਰਹੇ ਹਨ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।