ਅਨੁਸ਼ਕਾ ਸ਼ਰਮਾ ਨੇ ਨੀਰਜ ਚੋਪੜਾ ਨੂੰ ਚਾਂਦੀ ਦਾ ਮੈਡਲ ਜਿੱਤਣ ਦੀ ਖੁਸ਼ੀ ''ਚ ਦਿੱਤੀ ਵਧਾਈ
Sunday, Jul 24, 2022 - 01:53 PM (IST)

ਮੁੰਬਈ- ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਨੀਰਜ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਿਆ ਹੈ। ਨੀਰਜ ਚੋਪੜਾ ਦੀ ਇਸ ਜਿੱਤ 'ਤੇ ਦੇਸ਼ ਨੂੰ ਇਕ ਵਾਰ ਫਿਰ ਮਾਣ ਹੋਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਡੀਆਂ-ਵੱਡੀਆਂ ਹਸਤੀਆਂ ਉਨ੍ਹਾਂ ਨੂੰ ਇਸ ਅਚੀਵਮੈਂਟ ਦੇ ਲਈ ਵਧਾਈਆਂ ਦੇ ਰਹੀਆਂ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਉਲੰਪਿਕ ਚੈਂਪੀਅਨ ਨੂੰ ਚਾਂਦੀ ਦਾ ਮੈਡਲ ਜਿੱਤਣ ਲਈ ਵਧਾਈ ਵੀ ਦਿੱਤੀ ਹੈ।
ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਨੀਰਜ ਚੋਪੜਾ ਦੀ ਇਕ ਤਸਵੀਰ ਦੇ ਨਾਲ ਉਨ੍ਹਾਂ ਨੂੰ ਜਿੱਤ 'ਤੇ ਵਧਾਈ ਦਿੱਤੀ ਹੈ। ਅਦਾਕਾਰਾ ਨੇ ਐੱਨ.ਡੀ.ਟੀ.ਵੀ. ਦੀ ਖ਼ਬਰ ਨੂੰ ਸਾਂਝਾ ਕਰਦੇ ਹੋਏ ਲਿਖਿਆ-'ਵਧਾਈ ਨੀਰਜ ਚੋਪੜਾ'।
ਦੱਸ ਦੇਈਏ ਕਿ ਨੀਰਜ ਚੋਪੜਾ ਚਾਂਦੀ ਦਾ ਮੈਡਲ ਜਿੱਤਣ ਵਾਲੇ ਦੂਜੇ ਭਾਰਤੀ ਅਤੇ ਪਹਿਲੇ ਭਾਰਤੀ ਪੁਰਸ਼ ਐਥਲੀਟ ਬਣ ਗਏ। ਉਨ੍ਹਾਂ ਨੇ 88.13 ਮੀਟਰ ਦੇ ਥ੍ਰੋ ਦੇ ਨਾਲ ਚਾਂਦੀ ਦਾ ਮੈਡਲ ਹਾਸਲ ਕੀਤਾ ਹੈ।