ਅਨੁਸ਼ਾ ਦਾਂਡੇਕਰ ਨੇ ਕੀਤੀ ਈਸ਼ਾ ਗੁਪਤਾ ਦੀ ‘ਛੁੱਟੀ’

Thursday, Sep 05, 2024 - 12:37 PM (IST)

ਅਨੁਸ਼ਾ ਦਾਂਡੇਕਰ ਨੇ ਕੀਤੀ ਈਸ਼ਾ ਗੁਪਤਾ ਦੀ ‘ਛੁੱਟੀ’

ਮੁੰਬਈ (ਬਿਊਰੋ) - ਮਨੋਰੰਜਨ ਦੀ ਦੁਨੀਆ ’ਚ ਇਕ ਲੋਕਪ੍ਰਿਯ ਨਾਂ ਅਨੁਸ਼ਾ ਦਾਂਡੇਕਰ ਨੂੰ ‘ਹੰਟਰ ਟੂਟੇਗਾ ਨਹੀਂ, ਤੋੜੇਗਾ’ ਦੇ ਸੀਕੁਅਲ ਵਿਚ ਸੁਨੀਲ ਸ਼ੈੱਟੀ ਨਾਲ ਸਾਈਨ ਕੀਤਾ ਹੈ। ਸ਼ੋਅ ਨਾਲ ਜੁੜੇ ਇਕ ਸੂਤਰ ਅਨੁਸਾਰ ਅਨੁਸ਼ਾ ਨੇ ਇਸ ’ਚ ਈਸ਼ਾ ਗੁਪਤਾ ਦੀ ਥਾਂ ਲਈ ਹੈ ਜਿਸ ਨੂੰ ਉਸ ਤੋਂ ਪਹਿਲੇ ਸ਼ੋਅ ਦੇ ਸੀਕੁਅਲ ’ਚ ਉਕਤ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਸੀ। ਸੂਤਰ ਨੇ ਕਿਹਾ, ‘‘ਈਸ਼ਾ ਨੂੰ ਪਹਿਲੇ ਸ਼ੋਅ ’ਚ ਸੁਨੀਲ ਸ਼ੈੱਟੀ ਨਾਲ ਲਿਆ ਗਿਆ ਸੀ ਹਾਲਾਂਕਿ ਬਾਅਦ ’ਚ ਉਸ ਨੂੰ ਬਦਲ ਦਿੱਤਾ ਗਿਆ। ਅਨੁਸ਼ਾ ਨੂੰ ਆਖਿਰਕਾਰ ਇਸ ਕਿਰਦਾਰ ਲਈ ਚੁਣ ਲਿਆ ਗਿਆ ਅਤੇ ਉਨ੍ਹਾਂ ਨੇ 2 ਦਿਨ ਪਹਿਲੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।’’

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਇਸ ਤੋਂ ਇਲਾਵਾ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ੋਅ ’ਚ ਈਸ਼ਾ ਨੂੰ ਹਟਾਏ ਜਾਣ ਤੋਂ ਬਾਅਦ ਸ਼ਹਿਨਾਜ ਗਿੱਲ, ਸੁਰਭੀ ਚਾਂਦਨਾ, ਐਲਨਾਜ਼ ਨਰੋਜੀ, ਕੈਟਰੀਨਾ ਕੈਫ ਦੀ ਭੈਣ ਇਸਾਬੇਲ ਵਰਗੇ ਲੋਕਪ੍ਰਿਯ ਚਿਹਰਿਆਂ ਨਾਲ ਵੀ ਇਸ ਕਿਰਦਾਰ ਨੂੰ ਨਿਭਾਉਣ ਲਈ ਗੱਲਬਾਤ ਕੀਤੀ ਜਾ ਰਹੀ ਸੀ। ਹਾਲਾਂਕਿ ਅਖੀਰ ’ਚ ਨਿਰਮਾਤਾਵਾਂ ਨੇ ਅਨੁਸ਼ਾ ਨੂੰ ਚੁਣਿਆ।

ਅਨੁਸ਼ਾ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਹੰਟਰ ਦੇ ਕਲੈਪ ਬੋਰਡ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲੇ ਸੀਰੀਜ਼ ਵਿਚ ਹਿਮਾਂਸ਼ੂ ਮਲਹੋਤਰਾ ਨੂੰ ਚੁਣੇ ਜਾਣ ਦੇ ਬਾਰੇ ’ਚ ਵੀ ਖਦਸ਼ੇ ਸਨ ਪਰ ਸੂਤਰ ਨੇ ਦੱਸਿਆ ਹੈ ਕਿ ਉਸ ਨੂੰ ਵੀ ਬਦਲ ਦਿੱਤਾ ਗਿਆ ਹੈ। ਹਿਮਾਂਸ਼ੂ ਹੁਣ ਇਸ ਕਿਰਦਾਰ ਨੂੰ ਨਹੀਂ ਨਿਭਾ ਰਹੇ ਹਨ। ਉਸ ਦੀ ਥਾਂ ‘ਮਿਰਜ਼ਾਪੁਰ’ ਵਿਚ ਨਜ਼ਰ ਆਏ ਪ੍ਰਮੋਦ ਪਾਠਕ ਹੁਣ ਇਸ ਕਿਰਦਾਰ ਨੂੰ ਨਿਭਾਉਣਗੇ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਸ਼ੋਅ ਦੇ ਪਹਿਲੇ ਸੀਜ਼ਨ ’ਚ ਕਰਨਵੀਰ ਸ਼ਰਮਾ, ਬਰਖਾ ਬਿਸ਼ਟ, ਈਸ਼ਾ ਦਿਓਲ ਅਤੇ ਹੋਰ ਲੋਕਪ੍ਰਿਯ ਚਿਹਰੇ ਇਸ ਸ਼ੋਅ ਦਾ ਹਿੱਸਾ ਸਨ। ਹਾਲਾਂਕਿ ਇਸ ਸ਼ੋਅ ਨੂੰ ਬਹੁਤ ਚੰਗੀ ਸਮੀਖਿਆ ਨਹੀਂ ਮਿਲੀ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਕਹਾਣੀ ਕਿਵੇਂ ਆਕਾਰ ਲੈਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News