ਬੰਦ ਹੋਇਆ ''ਫੈਂਟਸ'' ਪ੍ਰੋਡਕਸ਼ਨ ਹਾਊਸ, ਟਵੀਟ ਕਰਕੇ ਅਨੁਰਾਗ ਨੇ ਯਾਦ ਕੀਤੀਆਂ ਯਾਦਾਂ

Sunday, Oct 07, 2018 - 11:42 AM (IST)

ਬੰਦ ਹੋਇਆ ''ਫੈਂਟਸ'' ਪ੍ਰੋਡਕਸ਼ਨ ਹਾਊਸ, ਟਵੀਟ ਕਰਕੇ ਅਨੁਰਾਗ ਨੇ ਯਾਦ ਕੀਤੀਆਂ ਯਾਦਾਂ

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ, ਵਿਕਰਮਾਦਿਤਿਆ, ਵਿਕਾਸ ਬਹਿਲ ਤੇ ਮਧੁ ਮੰਟੇਨਾ ਨੇ ਆਪਣੇ ਪਾਰਟਨਰਸ਼ਿਪ ਕੰਪਨੀ 'ਫੈਂਟਸ' ਪ੍ਰੋਡਕਸ਼ਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਦੀ ਘੋਸ਼ਣਾ ਅਨੁਰਾਗ ਕਸ਼ਯਪ ਤੇ ਵਿਕਰਮਾਦਿਤਿਆ ਮੋਟਵਾਨੀ ਨੇ ਸ਼ਨੀਵਾਰ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ।

 

ਅਨੁਰਾਗ ਨੇ ਟਵੀਟ ਕੀਤਾ ਹੈ ਕਿ, ''ਫੈਂਟਸ ਇਕ ਬਹੁਤ ਹੀ ਸੁੰਦਰ ਸੁਪਨਾ ਸੀ ਤੇ ਹਰ ਸੁਪਨੇ ਦਾ ਅੰਤ ਹੁੰਦਾ ਹੈ। ਅਸੀਂ ਆਪਣਾ ਬੈਸਟ ਦਿੱਤਾ। ਅਸੀਂ ਇਸ ਨੂੰ ਚਲਾਉਣ 'ਚ ਸਫਲ ਵੀ ਹੋਏ ਤੇ ਅਸਫਲ ਵੀ ਪਰ ਮੈਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਮਜ਼ਬੂਤੀ ਨਾਲ ਉਭਰਾਂਗੇ ਤੇ ਆਪਣੇ-ਆਪਣੇ ਰਸਤਿਆਂ 'ਤੇ ਹੁਸ਼ਿਆਰੀ ਨਾਲ  ਚੱਲ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਾਂਗੇ। ਅਸੀਂ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ।''

 

ਦੱਸ ਦੇਈਏ ਕਿ 'ਫੈਂਟਸ ਪ੍ਰੋਡਕਸ਼ਨ' ਦੀ ਸਥਪਨਾ ਅਨੁਰਾਗ ਕਸ਼ਯਪ, ਵਿਕਰਮਾਦਿਤਿਆ ਮੋਟਵਾਨੀ, ਵਿਕਾਸ ਬਹਿਲ ਤੇ ਮਧੁ ਮੰਟੇਨਾ ਨੇ 7 ਸਾਲ ਪਹਿਲਾਂ ਕੀਤੀ ਸੀ। ਇਸ ਦੇ ਬੈਨਰ ਹੇਠ ਹੀ ਅਨੁਰਾਗ ਕਸ਼ਯਪ ਨੇ 'ਗੈਂਗਸ ਆਫ ਵਾਸੇਪੁਰ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਬਣਾਈਆਂ ਤੇ ਵਿਕਰਮਾਦਿਤਿਆ ਨੇ 'ਲੁਟੇਰਾ' ਅਤੇ ਵਿਕਾਸ ਬਹਿਲ ਨੇ 'ਕੁਵੀਨ' ਵਰਗੀਆਂ ਯਾਦਗਰ ਫਿਲਮਾਂ ਦਾ ਨਿਰਮਾਣ ਕੀਤਾ।

 


Related News