ਅਨੂ ਮਲਿਕ ''ਤੇ ਲੱਗਾ ਇਜ਼ਰਾਈਲ ਦੇ ਨੈਸ਼ਨਲ ਐਂਥਮ ਦੇ ਸੁਰ ਚੋਰੀ ਕਰਨ ਦਾ ਦੋਸ਼
Monday, Aug 02, 2021 - 10:44 AM (IST)
ਨਵੀਂ ਦਿੱਲੀ (ਬਿਊਰੋ) : ਮਿਊਜ਼ਿਕ ਕੰਪੋਜ਼ਰ ਅਤੇ ਗਾਇਕ ਅਨੂ ਮਲਿਕ 'ਤੇ ਇਕ ਵਾਰ ਫਿਰ ਸੁਰ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਇਹ ਇਲਜ਼ਾਮ ਕਿਸੇ ਨੇ ਨਹੀਂ ਸਗੋ ਸੋਸ਼ਲ ਮੀਡੀਆ ਯੂਜ਼ਰਜ਼ ਨੇ ਲਗਾਇਆ ਹੈ। ਦਰਅਸਲ, ਐਤਵਾਰ ਨੂੰ ਜਿਵੇਂ ਹੀ ਇਜ਼ਰਾਈਲ ਦੇ ਜਿਮਨਾਸਟ ਡੋਲਗੋਪਿਆਤ ਨੇ ਜਿਮਨਾਸਟਿਕਸ 'ਚ 'ਸੋਨ ਤਗਮਾ' ਜਿੱਤਿਆ, ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦਾ ਪੁਰਸਕਾਰ ਸਮਾਰੋਹ ਹੋਇਆ ਅਤੇ ਅਨੂ ਮਲਿਕ ਟ੍ਰੋਲ ਹੋਣੇ ਸ਼ੁਰੂ ਹੋ ਗਏ। ਇਹ ਤੁਹਾਨੂੰ ਬਹੁਤ ਉਲਝਣ 'ਚ ਪਾ ਰਿਹਾ ਹੋਵੇਗਾ ਕਿ ਇਜ਼ਰਾਈਲ ਦੇ ਖਿਡਾਰੀ ਦੀ ਜਿੱਤ ਨਾਲ ਅਨੂ ਮਲਿਕਾ ਦਾ ਕੀ ਸੰਬੰਧ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੀ ਆਖ਼ਰ ਕੀ ਹੈ ਪੂਰਾ ਮਾਮਲਾ।
ਇਹ ਖ਼ਬਰ ਵੀ ਪੜ੍ਹੋ - ਰਾਜ ਕੁੰਦਰਾ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਦੋ ਐਪਸ 'ਚੋਂ ਮਿਲੀਆਂ 51 ਅਸ਼ਲੀਲ ਫ਼ਿਲਮਾਂ
ਅਨੂ ਮਲਿਕ 'ਤੇ ਮੁੜ ਲੱਗਾ ਸੁਰ ਚੋਰੀ ਕਰਨ ਦਾ ਦੋਸ਼
ਦਰਅਸਲ ਜਿਵੇਂ ਹੀ ਜਿਮਨਾਸਟ ਡੋਲਗੋਪਿਆਤ ਦੇ ਗਲੇ 'ਚ ਸੋਨੇ ਦਾ ਤਮਗਾ ਪਾਇਆ ਗਿਆ, ਇਜ਼ਰਾਈਲ ਦਾ ਰਾਸ਼ਟਰੀ ਗੀਤ ਵੱਜਣਾ ਸ਼ੁਰੂ ਹੋ ਗਿਆ। ਯੂਜ਼ਰਜ਼ ਨੂੰ ਇਸ ਦੀ ਧੁਨ ਸਾਲ 1996 ਦੀ ਫ਼ਿਲਮ 'ਦਿਲਜਲੇ' ਦੇ ਗੀਤ 'ਮੇਰਾ ਮੁਲਕ ਮੇਰਾ ਦੇਸ਼ ਹੈ' ਨਾਲ ਬਹੁਤ ਮਿਲਦੀ-ਜੁਲਦੀ ਲੱਗੀ। ਫਿਰ ਕੀ ਸੀ ਅਨੂ ਮਲਿਕ ਸੋਸ਼ਲ ਮੀਡੀਆ ਟ੍ਰੋਲਸਜ਼ ਦੇ ਨਿਸ਼ਾਨੇ 'ਤੇ ਆ ਗਏ ਅਤੇ ਰੱਜ ਕੇ ਟਰੋਲ ਹੋਣ ਲੱਗੇ। ਲੋਕ ਉਨ੍ਹਾਂ 'ਤੇ ਧੁਨ ਚੋਰੀ ਕਰਨ ਦਾ ਦੋਸ਼ ਲਾਉਣ ਲੱਗੇ। ਹੁਣ ਅਨੂ ਮਲਿਕ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਬਹੁਤ ਸਾਰੇ ਲੋਕ ਅਨੂ ਮਲਿਕ ਨੂੰ ਉਨ੍ਹਾਂ ਦੀ ਨਕਲ ਕਰਨ ਲਈ ਨਿਸ਼ਾਨਾ ਬਣਾ ਰਹੇ ਹਨ। ਕੁਝ ਆਖ ਰਹੇ ਹਨ ਕਿ ਅਨੂ ਮਲਿਕ ਨੂੰ ਕਾਪੀ ਕਰਨ ਲਈ ਕਿਸੇ ਹੋਰ ਦੇਸ਼ ਦਾ ਰਾਸ਼ਟਰੀ ਗੀਤ ਹੀ ਮਿਲਿਆ ਸੀ।
ਇਹ ਖ਼ਬਰ ਵੀ ਪੜ੍ਹੋ - Sonu Sood ਅਗਲੇ ਸਾਲ India ਦੇ ਅਥਲੀਟਾਂ ਦੀ ਕਰਨਗੇ ਅਗਵਾਈ, Olympic Movement ਮੂਵਮੈਂਟ ਦੇ ਬਣੇ Brand Ambassador
ਦੱਸ ਦੇਈਏ ਕਿ ਹਾਲ ਹੀ 'ਚ ਰਘੂ ਰਾਮ ਦੇ 'ਇੰਡੀਅਨ ਆਈਡਲ' ਦੇ ਆਡੀਸ਼ਨ ਦਾ ਇਕ ਵੀਡੀਓ ਵਾਇਰਲ ਹੋਣ ਦੇ ਨਾਲ ਇਕ ਹੋਰ ਵੀਡੀਓ ਸਾਹਮਣੇ ਆਇਆ, ਜਿਸ 'ਚ ਰਘੂ ਅਨੂ ਨੂੰ ਪੁੱਛਦੇ ਦਿਖਾਈ ਦੇ ਰਹੇ ਹਨ, ਕੀ ਤੁਸੀਂ ਕਦੇ ਸੁਰ ਚੋਰੀ ਕੀਤਾ ਹੈ। ਇਸ 'ਤੇ ਅਨੂ ਮਲਿਕ ਨੇ ਜਵਾਬ ਦਿੱਤਾ, ਤੁਸੀਂ ਵੀ ਚੋਰ ਹੋ। ਨਾਲ ਹੀ ਆਪਣੀਆਂ ਅਸਲ ਧੁਨਾਂ ਦੀ ਗਿਣਤੀ ਵੀ ਕਰਵਾਉਂਦੇ ਹਨ। ਇਹ ਵੀਡੀਓ 'ਇੰਟਰਟੇਨਮੈਂਟ ਕੀ ਰਾਤ' ਦਾ ਹੈ, ਜੋ 2017 'ਚ ਟੈਲੀਕਾਸਟ ਕੀਤਾ ਗਿਆ ਸੀ। ਇਸ ਵੀਡੀਓ 'ਚ ਰਘੂ ਰਾਮ ਪੁੱਛਦੇ ਹਨ, ਕੀ ਤੁਸੀਂ ਆਪਣੇ ਕਰੀਅਰ 'ਚ ਕੋਈ ਧੁਨ ਚੋਰੀ ਕੀਤੀ ਹੈ? ਇਸ ਦਾ ਅਨੂ ਮਲਿਕ ਨੇ ਜਵਾਬ ਦਿੱਤਾ, ਹੱਸ ਦਿੱਤਾ?