ਮਿਊਜ਼ਿਕ ਇੰਡਸਟਰੀ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ
Sunday, Oct 19, 2025 - 11:32 AM (IST)

ਐਂਟਰਟੇਨਮੈਂਟ ਡੈਸਕ - ਮੈਟਲ ਬੈਂਡ ਲਿੰਪ ਬਿਜ਼ਕਿਟ ਨੇ ਆਪਣੇ ਬੇਸ ਗਿਟਾਰਿਸਟ ਸੈਮ ਰਿਵਰਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੈਮ 48 ਸਾਲ ਦੀ ਉਮਰ ਵਿੱਚ 18 ਅਕਤੂਬਰ ਨੂੰ ਦੁਨੀਆ ਨੂੰ ਛੱਡ ਗਏ। ਬੈਂਡ ਨੇ ਆਪਣੇ ਆਧਿਕਾਰਿਕ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਖ਼ਬਰ ਸਾਂਝੀ ਕੀਤੀ ਅਤੇ ਆਪਣੇ ਸੰਗੀਤਕਾਰ ਦੀ ਯਾਦ ਵਿੱਚ ਗਹਿਰਾ ਦੁਖ ਪ੍ਰਗਟ ਕੀਤਾ। ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ: ਵੱਡੀ ਖਬਰ; ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਸੜਕ 'ਤੇ ਵਿਛ ਗਈਆਂ ਲਾਸ਼ਾਂ
ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿੰਪ ਬਿਜ਼ਕਿਟ ਨੇ ਰਿਵਰਸ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਬੈਂਡ ਨੇ ਕਿਹਾ, "ਅੱਜ ਅਸੀਂ ਆਪਣੇ ਭਰਾ ਨੂੰ ਗੁਆ ਦਿੱਤਾ। ਸਾਡਾ ਬੈਂਡਮੇਟ। ਸਾਡੇ ਦਿਲ ਦੀ ਧੜਕਣ।" ਉਨ੍ਹਾਂ ਨੇ ਅੱਗੇ ਕਿਹਾ ਕਿ "ਸੈਮ ਰਿਵਰਸ ਸਿਰਫ਼ ਸਾਡਾ ਬੇਸ ਪਲੇਅਰ ਹੀ ਨਹੀਂ ਸੀ, ਉਹ ਮਿਊਜ਼ਿਕ ਦਾ ਜਾਦੂਗਰ ਸੀ। ਉਸਦਾ ਟੈਲੇਂਟ ਲਾਜਵਾਬ ਸੀ। ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਸ ਦਾ ਦਿਲ ਬਹੁਤ ਵੱਡਾ ਸੀ।" ਬੈਂਡ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੈਮ ਨਾਲ ਬਹੁਤ ਸਮਾਂ ਬਿਤਾਇਆ ਹੈ, ਜਿਨ੍ਹਾਂ 'ਚ ਮੌਜ-ਮਸਤੀ, ਸ਼ਾਂਤ ਤੇ ਕੁਝ ਖ਼ੂਬਸੂਰਤ ਪਲ ਸ਼ਾਮਲ ਹਨ। ਹਰ ਪਲ ਜ਼ਿਆਦਾ ਸ਼ਾਨਦਾਰ ਸੀ ਕਿਉਂਕਿ ਸੈਮ ਉੱਥੇ ਸੀ। ਲਿੰਪ ਬਿਜ਼ਕਿਟ ਨੇ ਵਾਅਦਾ ਕੀਤਾ, "ਅਸੀਂ ਹਮੇਸ਼ਾ ਤੁਹਾਨੂੰ ਆਪਣੇ ਨਾਲ ਲੈ ਕੇ ਚੱਲਾਂਗੇ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡਾ ਸੰਗੀਤ ਕਦੇ ਖਤਮ ਨਹੀਂ ਹੋਵੇਗਾ।''
ਦੱਸ ਦੇਈਏ ਕਿ ਸੈਮ ਰਿਵਰਜ਼ ਪਿਛਲੇ ਕਈ ਸਾਲਾਂ ਤੋਂ ਸਿਹਤ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਜ਼ਿਆਦਾ ਸ਼ਰਾਬ ਪੀਣ ਕਾਰਨ ਉਨ੍ਹਾਂ ਨੂੰ ਜਿਗਰ ਦੀ ਬੀਮਾਰੀ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 2017 ਵਿੱਚ ਜਿਗਰ ਟ੍ਰਾਂਸਪਲਾਂਟ ਕਰਵਾਉਣਾ ਪਿਆ ਸੀ। ਪਹਿਲਾਂ ਦਿੱਤੀ ਇੰਟਰਵਿਊ ਵਿੱਚ ਰਿਵਰਜ਼ ਨੇ ਦੱਸਿਆ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ, "ਜੇ ਤੁਸੀਂ ਨਹੀਂ ਰੁਕੇ, ਤਾਂ ਤੁਸੀਂ ਮਰ ਜਾਓਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8