ਗਰੀਬ ਪਰਿਵਾਰ ਲਈ ਉਮੀਦ ਦੀ ਕਿਰਨ ਬਣ ਉੱਭਰੀ ਅਨਮੋਲ ਗਗਨ ਮਾਨ

05/22/2021 10:56:33 AM

ਚੰਡੀਗੜ੍ਹ (ਬਿਊਰੋ)- ਸਮਾਜਿਕ ਤੌਰ 'ਤੇ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਅਨਮੋਲ ਗਗਨ ਮਾਨ ਹਰ ਵੇਲੇ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ। ਇਕ ਵਾਰ ਫਿਰ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲ ਹੀ 'ਚ ਹਲਕਾ ਖੰਨਾ ਦੇ ਪਿੰਡ ਮਹਿੰਦੀਪੁਰ ਦਾ ਇਕ ਗਰੀਬ ਪਰਿਵਾਰ ਸਾਹਮਣੇ ਆਇਆ ਸੀ। ਜੋ ਗਰੀਬੀ ਦੀ ਮਾਰ ਨੂੰ ਝੱਲ ਰਿਹਾ ਸੀ। ਅਨਮੋਲ ਗਗਨ ਮਾਨ ਆਪਣੀ ਵਿਲੱਖਣ ਸ਼ਖ਼ਸੀਅਤ ਵਜੋਂ ਜਾਣੀ ਜਾਂਦੀ ਹੈ ਤੇ ਸ਼ੁਰੂ ਤੋਂ ਹੀ ਪਿੰਡ ਦੀ ਜੰਮਪਲ ਕਾਰਨ ਉਹ ਪੰਜਾਬੀਅਤ ਦੀ ਡੂੰਘਾਈ ਨਾਲ ਵੀ ਜੁੜੀ ਹੋਈ ਹੈ। 

ਉਕਤ ਗਰੀਬ ਪਰਿਵਾਰ ਦੇ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਪਿਛਲੇ 5 ਸਾਲਾਂ ਤੋਂ ਉਨ੍ਹਾਂ ਦੀ ਬਿਜਲੀ ਕੱਟੀ ਪਈ ਸੀ। ਪਰਿਵਾਰ ਬਹੁਤ ਤਕਲੀਫ਼ਾਂ 'ਚੋਂ ਲੰਘ ਰਿਹਾ ਸੀ। ਸੋਸ਼ਲ ਮੀਡੀਆ ਰਾਹੀਂ ਉਹ ਚਰਚਾ 'ਚ ਆਏ ਤੇ ਅਨਮੋਲ ਗਗਨ ਮਾਨ ਨੇ ਆਪ ਆ ਕੇ ਉਨ੍ਹਾਂ ਦੀ ਬਾਂਹ ਫੜੀ।

 
 
 
 
 
 
 
 
 
 
 
 
 
 
 
 

A post shared by Anmol Gagan Maan (@anmolgaganmaanofficial)

ਦੱਸ ਦੇਈਏ ਕੇ ਅਨਮੋਲ ਗਗਨ ਮਾਨ ਉਨ੍ਹਾਂ ਦੇ ਘਰ ਪੁੱਜੀ ਤੇ ਸੋਲਰ ਸਿਸਟਮ ਲਗਵਾਇਆ ਤੇ ਘਰ 'ਚ ਚਾਣਨ ਲਿਆਂਦਾ। ਅਨਮੋਲ ਦਾ ਕਹਿਣਾ ਹੈ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਗਰੀਬ ਤਬਕੇ ਲਈ ਕੁਝ ਨਹੀਂ ਕਰ ਰਹੀਆਂ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਈ ਸਿਆਸਤ ਕਰਨ ਇਥੇ ਨਹੀਂ ਆਈ, ਸਗੋਂ ਇਸ ਪਰਿਵਾਰ ਦੀ ਮਦਦ ਲਈ ਆਈ ਹੈ ਪਰ ਜਿਸ ਦਿਨ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ, ਦਿੱਲੀ ਵਾਂਗ ਇਥੇ ਵੀ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਅਜਿਹਾ ਕੋਈ ਪਰਿਵਾਰ ਨਹੀਂ ਹੋਵੇਗਾ, ਜੋ ਇਸ ਤਰ੍ਹਾਂ ਦੇ ਹਾਲਾਤ 'ਚੋਂ ਲੰਘੇਗਾ।

 
 
 
 
 
 
 
 
 
 
 
 
 
 
 
 

A post shared by Anmol Gagan Maan (@anmolgaganmaanofficial)

ਉਹ ਇਸ ਗੱਲ ਲਈ ਪਹਿਲਾਂ ਹੀ ਵਚਨਬੱਧ ਹਨ। ਉਸ ਨੇ ਆਪਣੀ ਪੋਸਟ ਰਾਹੀਂ ਵੀ ਇਕ ਬਹੁਤ ਹੀ ਚੰਗੀ ਗੱਲ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, 'ਆਓ ਸਾਰੇ ਇਕਜੁੱਟ ਹੋ ਕੇ ਬਾਬੇ ਨਾਨਕ ਜੀ ਦੇ ਵਿਖਾਏ ਰਸਤੇ 'ਤੇ ਚੱਲੀਏ ਤੇ ਦਸਵੰਦ ਕੱਢ ਕੇ ਲੋਕਾਂ ਦੀ ਆਪ ਮਦਦ ਕਰੀਏ।'

ਨੋਟ- ਅਨਮੋਲ ਗਗਨ ਮਾਨ ਦੀ ਇਸ ਵੀਡੀਓ 'ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News