'ਲਾਲ ਡਰੈੱਸ' 'ਚ ਅੰਕਿਤਾ ਲੋਖੰਡੇ ਦੀਆਂ ਖ਼ੂਬਸੂਰਤ ਅਦਾਵਾਂ, ਤਸਵੀਰਾਂ ਵੇਖ ਵਧੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ

Tuesday, Nov 17, 2020 - 02:02 PM (IST)

'ਲਾਲ ਡਰੈੱਸ' 'ਚ ਅੰਕਿਤਾ ਲੋਖੰਡੇ ਦੀਆਂ ਖ਼ੂਬਸੂਰਤ ਅਦਾਵਾਂ, ਤਸਵੀਰਾਂ ਵੇਖ ਵਧੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ

ਮੁੰਬਈ: ਅਦਾਕਾਰਾ ਅੰਕਿਤਾ ਲੋਖੰਡੇ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

PunjabKesari
ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari
ਸ਼ੇਅਰ ਤਸਵੀਰਾਂ 'ਚ ਅਦਾਕਾਰਾ ਲਾਲ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਨਾਲ ਹੀ ਅਦਾਕਾਰਾ ਨੇ ਪੰਜਾਬੀ ਜੁੱਤੀ ਪਾਈ ਹੋਈ ਹੈ। ਘੱਟੋ-ਘੱਟ ਮੇਕਅੱਪ ਅਤੇ ਹਾਈ ਬਨ 'ਚ ਅਦਾਕਾਰਾ ਨੇ ਆਪਣੀ ਲੁੱਕ ਕੰਪਲੀਟ ਕੀਤੀ ਹੋਈ ਹੈ। ਇਸ ਲੁੱਕ 'ਚ ਅੰਕਿਤਾ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਹੀ ਹੈ। 

PunjabKesari
ਤਸਵੀਰਾਂ ਸ਼ੇਅਰ ਕਰਦੇ ਹੋਏ ਅੰਕਿਤਾ ਨੇ ਲਿਖਿਆ 'ਸਹੀ ਦਿਸ਼ਾ 'ਚ ਛੋਟੇ ਕਦਮ ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਕਦਮ ਬਣ ਸਕਦੇ ਹਨ'। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਖ਼ੂਬ ਪਿਆਰ ਬਰਸਾ ਰਹੇ ਹਨ ਅਤੇ ਅਦਾਕਾਰਾ ਦੀ ਤਾਰੀਫ ਵੀ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਅੰਕਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ੋਅ 'ਪਵਿੱਤਰ ਰਿਸ਼ਤਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰ 'ਝਲਕ ਦਿਖਲਾ ਜਾ' 'ਚ ਨਜ਼ਰ ਆਈ।  

PunjabKesari
ਉਸ ਤੋਂ ਬਾਅਦ ਅਕਿੰਤਾ ਫ਼ਿਲਮ 'ਮਣੀਕਰਣਿਕਾ' ਅਤੇ 'ਬਾਗੀ 3' 'ਚ ਦਿਖਾਈ ਦਿੱਤੀ। ਇਨ੍ਹਾਂ ਫ਼ਿਲਮਾਂ 'ਚ ਅੰਕਿਤਾ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ। 

PunjabKesari


author

Aarti dhillon

Content Editor

Related News