ਅਨਿਲ ਕਪੂਰ ਨੇ ਬੀ. ਟੀ. ਐੱਸ. ਵੀਡੀਓ ਨਾਲ ਪ੍ਰਸ਼ੰਸਕਾਂ ਦਾ ਕੀਤਾ ਮਨੋਰੰਜਨ

Thursday, Feb 01, 2024 - 02:41 PM (IST)

ਅਨਿਲ ਕਪੂਰ ਨੇ ਬੀ. ਟੀ. ਐੱਸ. ਵੀਡੀਓ ਨਾਲ ਪ੍ਰਸ਼ੰਸਕਾਂ ਦਾ ਕੀਤਾ ਮਨੋਰੰਜਨ

ਮੁੰਬਈ (ਬਿਊਰੋ)– ਸਿਨੇਮਾ ਆਈਕਨ ਅਨਿਲ ਕਪੂਰ ਸਟਾਰਰ ਫ਼ਿਲਮ ‘ਫਾਈਟਰ’ ਸਿਨੇਮਾਘਰਾਂ ’ਚ ਚਮਕ ਰਹੀ ਹੈ। ਸਿਨੇਮਾਘਰਾਂ ’ਚ ਫ਼ਿਲਮ ਦੇ ਸਫ਼ਲ ਪ੍ਰਦਰਸ਼ਨ ਦੌਰਾਨ ਕੈਪਟਨ ਰੌਕੀ ਉਰਫ਼ ਅਨਿਲ ਕਪੂਰ ਨੇ ਸਿਧਾਰਥ ਆਨੰਦ ਨਿਰਦੇਸ਼ਿਤ ਫ਼ਿਲਮ ਦੇ ਸੈੱਟ ਤੋਂ ਇਕ ਦਿਲਚਸਪ ਬੀ. ਟੀ. ਐੱਸ. ਵੀਡੀਓ ਜਾਰੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਵੀਡੀਓ ’ਚ ਮੇਗਾਸਟਾਰ ਅਨਿਲ ਕਪੂਰ ਦੀ ਭੂਮਿਕਾ ਲਈ ਤਿਆਰੀ ਇਕ ਚੰਗੀ ਝਲਕ ਪੇਸ਼ ਕਰਦੀ ਹੈ ਤੇ ਫ਼ਿਲਮ ਦੀ ਸ਼ੂਟਿੰਗ ਦੇ ਕੁਝ ਸਨੈਪਸ਼ਾਟ ਪੇਸ਼ ਕੀਤੇ ਗਏ ਹਨ।

ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਤੋਂ ਲੈ ਕੇ ਸੁਧਾਰਾਂ ਦਾ ਸੁਝਾਅ ਦੇਣ ਤੱਕ, ਵੀਡੀਓ ਨੇ ਇਸ ਸਭ ਨੂੰ ਪੂਰੀ ਤਰ੍ਹਾਂ ਨਾਲ ਕੈਪਚਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by anilskapoor (@anilskapoor)

ਦੱਸ ਦੇਈਏ ਕਿ ‘ਫਾਈਟਰ’ ’ਚ ਅਨਿਲ ਕਪੂਰ, ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ ਤੇ ਕਰਨ ਸਿੰਘ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜਿਸ ਦਾ ਬਜਟ 250 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News