ਅਨਿਲ ਕਪੂਰ ਦੇ 'ਬਿੱਗ ਬੌਸ OTT 3' ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ
Wednesday, Jul 31, 2024 - 11:23 AM (IST)
ਮੁੰਬਈ (ਬਿਊਰੋ) - ਅਨਿਲ ਕਪੂਰ ਦਾ ਰਿਐਲਿਟੀ ਸ਼ੋਅ ‘ਬਿੱਗ ਬੌਸ ਓਟੀਟੀ 3’ ਧੂਮ ਮਚਾ ਰਿਹਾ ਹੈ। ਹੁਣ ਇਸ ਸ਼ੋਅ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। Ormax ਮੀਡੀਆ ਅਨੁਸਾਰ, ‘ਬਿੱਗ ਬੌਸ OTT 3’ 22 ਅਤੇ 28 ਜੁਲਾਈ ਦੇ ਵਿਚਕਾਰ ਭਾਰਤ 'ਚ ਸਭ ਤੋਂ ਵੱਧ ਦੇਖੇ ਗਏ ਸਟ੍ਰੀਮਿੰਗ ਓਰਿਜਿਨਲ ਦੀ ਸੂਚੀ 'ਚ ਸਿਖ਼ਰ ‘ਤੇ ਹੈ। ਇਹ ਸ਼ੋਅ 7.9 ਮਿਲੀਅਨ ਵਿਊਜ਼ ਨਾਲ ਸਿਖਰ ‘ਤੇ ਹੈ। ‘ਬਿੱਗ ਬੌਸ OTT 3’ ਤੋਂ ਇਲਾਵਾ ‘ਕਮਾਂਡਰ ਕਰਨ ਸਕਸੈਨਾ’, ‘ਹਾਊਸ ਆਫ ਦਿ ਡਰੈਗਨ ਸੀਜ਼ਨ 2’, ‘ਬਲਡੀ ਇਸ਼ਕ’ ਵਰਗੇ ਕਈ OTT ਪ੍ਰੋਜੈਕਟ ਵੀ ਇਸ ਸੂਚੀ ‘ਚ ਸ਼ਾਮਲ ਹਨ। ਓਰਮੈਕਸ ਮੀਡੀਆ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ‘ਕਮਾਂਡਰ ਕਰਨ ਸਕਸੈਨਾ’ ਸੂਚੀ ‘ਚ ਦੂਜੇ ਸਥਾਨ ‘ਤੇ, ‘ਹਾਊਸ ਆਫ ਦਾ ਡਰੈਗਨ ਸੀਜ਼ਨ 2’ ਤੀਜੇ ਸਥਾਨ ‘ਤੇ, ‘ਬਲਡੀ ਇਸ਼ਕ’ ਚੌਥੇ ਸਥਾਨ ‘ਤੇ, ‘ਤ੍ਰਿਭੁਵਨ ਸੀਏ ਟਾਪਰ’ ਪੰਜਵੇਂ ਸਥਾਨ ‘ਤੇ ਹੈ, ‘ਬੈਡ ਕਾਪ’ 6ਵੇਂ ਨੰਬਰ ‘ਤੇ, ‘ਰਾਇਸਿੰਘਾਨੀ ਬਨਾਮ ਰਾਏਸਿੰਘਾਨੀ’ 7ਵੇਂ ਨੰਬਰ ‘ਤੇ, ‘ਮਿਰਜ਼ਾਪੁਰ 3’ 8ਵੇਂ ਨੰਬਰ ‘ਤੇ, ‘ਬਾਲਵੀਰ ਸੀਜ਼ਨ 4’ 9ਵੇਂ ਨੰਬਰ ‘ਤੇ ਅਤੇ ‘ਵਾਈਲਡ ਵਾਈਲਡ ਪੰਜਾਬ’ 10ਵੇਂ ਨੰਬਰ ‘ਤੇ ਹੈ।
ਇਹ ਖ਼ਬਰ ਵੀ ਪੜ੍ਹੋ -KRITI SANON ਨੇ ਆਈਲੈਂਡ 'ਚ ਪ੍ਰੇਮੀ ਨਾਲ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਵਾਇਰਲ
3 ਹਫ਼ਤਿਆਂ 'ਚ 30 ਮਿਲੀਅਨ ਤੋਂ ਵੱਧ ਵਿਯੂਜ਼ ਮਿਲੇ
ਇਸ ਤੋਂ ਪਹਿਲਾਂ ਇਕ ਸਰਵੇ ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਰਿਐਲਿਟੀ ਸ਼ੋਅ ‘ਬਿੱਗ ਬੌਸ ਓਟੀਟੀ 3’ ਪਿਛਲੇ ਸੀਜ਼ਨ ਨਾਲੋਂ ਕਾਫੀ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਸਰਵੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਤੀਜੇ ਸੀਜ਼ਨ ਨੂੰ 3 ਹਫ਼ਤਿਆਂ 'ਚ 30.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਤੀਜੇ ਸੀਜ਼ਨ ਨੇ ‘ਬਿੱਗ ਬੌਸ OTT 2’ ਦੇ ਕੁੱਲ ਵਿਊਜ਼ ਦਾ ਲਗਭਗ 45 ਫੀਸਦੀ ਹਾਸਲ ਕੀਤਾ, ਜੋ ਕਿ ਵੱਡੀ ਗੱਲ ਹੈ ਕਿਉਂਕਿ ਇਸ ਵਾਰ ਦਰਸ਼ਕਾਂ ਨੂੰ ਸ਼ੋਅ ਦੇਖਣ ਲਈ OTT ਪਲੇਟਫਾਰਮ ਦੀ ਸਬਕ੍ਰਿਪਸ਼ਨ ਲੈਣੀ ਪਈ।
ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ
ਫ਼ਿਲਮ ‘ਸੂਬੇਦਾਰ’ ‘ਚ ਨਜ਼ਰ ਆਉਣਗੇ ਅਨਿਲ ਕਪੂਰ
ਦੱਸ ਦੇਈਏ ਕਿ ‘ਬਿੱਗ ਬੌਸ ਓਟੀਟੀ 3’ ਤੋਂ ਇਲਾਵਾ ਅਨਿਲ ਕਪੂਰ ਆਪਣੀ ਅਗਲੀ ਫ਼ਿਲਮ ‘ਸੂਬੇਦਾਰ’ ਦੀ ਤਿਆਰੀ ਕਰ ਰਹੇ ਹਨ, ਜਿਸ ਲਈ ਉਹ ਸ਼ਾਨਦਾਰ ਸਰੀਰਕ ਤਬਦੀਲੀ ਕਰ ਰਹੇ ਹਨ। ਇਹ ਫ਼ਿਲਮ ਨਿਰਦੇਸ਼ਕ ਸੁਰੇਸ਼ ਤ੍ਰਿਵੇਣੀ ਨਾਲ ਅਨਿਲ ਕਪੂਰ ਦੀ ਪਹਿਲੀ ਸਹਿਯੋਗੀ ਫ਼ਿਲਮ ਹੈ। ਇਸ ਤੋਂ ਇਲਾਵਾ ਚਰਚਾ ਹੈ ਕਿ ਅਨਿਲ ਕਪੂਰ YRF Spy Universe ‘ਚ ਵੀ ਨਜ਼ਰ ਆ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।