4 ਸਾਲ ਬਾਅਦ ਅੰਮ੍ਰਿਤਾ ਰਾਓ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ

11/2/2020 1:16:51 PM

ਮੁੰਬਈ (ਬਿਊਰੋ) — ਵਿਆਹ ਤੋਂ 4 ਸਾਲ ਬਾਅਦ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਤੇ ਬੇਟਾ ਦੋਵੇਂ ਹੀ ਸਿਹਤਮੰਤ ਹਨ। ਅੰਮ੍ਰਿਤਾ ਤੇ ਉਨ੍ਹਾਂ ਦੇ ਪਤੀ ਆਰ ਜੇ ਅਨਮੋਲ ਦੇ ਬੁਲਾਰੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਾ ਰਾਓ ਨੇ ਐਤਵਾਰ ਸਵੇਰੇ ਪੁੱਤਰ ਨੂੰ ਜਨਮ ਦਿੱਤਾ। ਅਦਾਕਾਰਾ ਦਾ ਪਤੀ ਓਪਰੇਸ਼ਨ ਥਿਏਟਰ 'ਚ ਉਨ੍ਹਾਂ ਦੇ ਨਾਲ ਹੀ ਰਿਹਾ ਸੀ।

PunjabKesari

ਦੱਸ ਦਈਏ ਕਿ ਅੰਮ੍ਰਿਤਾ ਰਾਓ ਨੇ ਗਰਭਵਤੀ ਹੋਣ ਦੀ ਗੱਲ ਨੂੰ ਕਾਫ਼ੀ ਸਮੇਂ ਤੱਕ ਲੁਕਾ ਕੇ ਰੱਖਿਆ ਸੀ। ਜਦੋਂ ਉਨ੍ਹਾਂ ਨੂੰ ਇਕ ਕਲੀਨਿਕ ਦੇ ਬਾਹਰ ਪਤੀ ਨਾਲ ਦੇਖਿਆ ਗਿਆ ਸੀ, ਉਦੋਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਸੀ। ਨੌਵੇਂ ਮਹੀਨੇ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਅੰਮ੍ਰਿਤਾ ਨੇ ਇਸ ਗੱਲ ਨੂੰ ਲੁਕਾ ਕੇ ਰੱਖਣ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਵੀ ਮੰਗੀ ਸੀ।

PunjabKesari


sunita

Content Editor sunita