ਤਾਨੀਆ ਨਾਲ ਲਾਈਵ ਹੋਏ ਐਮੀ ਵਿਰਕ, ਸੁਣਾਏ ਗੀਤ ਤੇ ‘ਓਏ ਮੱਖਣਾ’ ਫ਼ਿਲਮ ਨੂੰ ਲੈ ਕੇ ਕੀਤੀਆਂ ਮਜ਼ੇਦਾਰ ਗੱਲਾਂ (ਵੀਡੀਓ)

Wednesday, Oct 26, 2022 - 01:41 PM (IST)

ਤਾਨੀਆ ਨਾਲ ਲਾਈਵ ਹੋਏ ਐਮੀ ਵਿਰਕ, ਸੁਣਾਏ ਗੀਤ ਤੇ ‘ਓਏ ਮੱਖਣਾ’ ਫ਼ਿਲਮ ਨੂੰ ਲੈ ਕੇ ਕੀਤੀਆਂ ਮਜ਼ੇਦਾਰ ਗੱਲਾਂ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਓਏ ਮੱਖਣਾ’ 4 ਨਵੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਐਮੀ ਵਿਰਕ ਤੇ ਤਾਨੀਆ ਨੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ ਨੂੰ ਲੈ ਕੇ NIA ਦੇ ਘੇਰੇ ’ਚ ਅਫਸਾਨਾ ਖ਼ਾਨ, ਅੱਜ 2 ਵਜੇ ਲਾਈਵ ਹੋ ਕਰੇਗੀ ਅਹਿਮ ਖ਼ੁਲਾਸੇ

ਐਮੀ ਵਿਰਕ ਨੇ ਜਿਥੇ ਫ਼ਿਲਮ ਦਾ ਗੀਤ ‘ਚੰਨ ਸਿਤਾਰੇ’ ਲਾਈਵ ਗਾਇਆ, ਉਥੇ ਉਨ੍ਹਾਂ ਦੱਸਿਆ ਕਿ ਫ਼ਿਲਮ ’ਚ ਕਾਫੀ ਸਾਰੀਆਂ ਮਜ਼ੇਦਾਰ ਚੀਜ਼ਾਂ ਹਨ, ਜੋ ਤੁਹਾਨੂੰ ਦੇਖ ਕੇ ਹਾਸਾ ਆਵੇਗਾ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਮਨੋਰੰਜਨ ਹੋਵੇਗਾ।

ਐਮੀ ਨੇ ਇਹ ਵੀ ਦੱਸਿਆ ਕਿ ਇਕ ਫ਼ਿਲਮ ਪਿੱਛੇ ਕਾਫੀ ਮਿਹਨਤ ਹੁੰਦੀ ਹੈ। ਉਹ ਹਮੇਸ਼ਾ ਕੁਝ ਵੱਖਰਾ ਕਰਨ ਦੀ ਸੋਚਦੇ ਹਨ ਪਰ ਜਦੋਂ ‘ਹਰਜੀਤਾ’ ਵਰਗੀ ਵੱਖਰੇ ਤਰ੍ਹਾਂ ਦੀ ਫ਼ਿਲਮ ਸਿਨੇਮਾਘਰਾਂ ’ਚ ਨਹੀਂ ਚੱਲਦੀ ਤਾਂ ਉਨ੍ਹਾਂ ਨੂੰ ਦੁੱਖ ਹੁੰਦਾ ਹੈ।

ਦੱਸ ਦੇਈਏ ਕਿ ‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ। ਫ਼ਿਲਮ ’ਚ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News