ਅਮਿਤਾਭ ਬੱਚਨ ਨੇ ਧੀ ਸ਼ਵੇਤਾ ਦੇ ਨਾਂ ਕੀਤਾ ਆਪਣਾ ਕੀਮਤੀ ਬੰਗਲਾ ‘ਪ੍ਰਤੀਕਸ਼ਾ’, ਜਾਣੋ ਕਿੰਨੀ ਹੈ ਕੀਮਤ

Saturday, Nov 25, 2023 - 11:35 AM (IST)

ਮੁੰਬਈ (ਬਿਊਰੋ)– ‘ਸਦੀ ਦੇ ਮਹਾਨਨਾਇਕ’ ਅਮਿਤਾਭ ਬੱਚਨ ਨੇ ਆਪਣੀ ਪਿਆਰੀ ਧੀ ਸ਼ਵੇਤਾ ਬੱਚਨ ਨੂੰ ਆਪਣਾ ਬੰਗਲਾ ‘ਪ੍ਰਤੀਕਸ਼ਾ’ ਗਿਫ਼ਟ ਕੀਤਾ ਹੈ। ਜੀ ਹਾਂ, ਖ਼ਬਰਾਂ ਆ ਰਹੀਆਂ ਹਨ ਕਿ ਦੀਵਾਲੀ ਤੋਂ ਪਹਿਲਾਂ ਹੀ ਅਮਿਤਾਭ ਤੇ ਜਯਾ ਬੱਚਨ ਨੇ ਸ਼ਵੇਤਾ ਨੂੰ ਇਹ ਘਰ ਤੋਹਫ਼ੇ ਵਜੋਂ ਦਿੱਤਾ ਸੀ।

ਅਮਿਤਾਭ ਤੇ ਜਯਾ ਨੇ ਸ਼ਵੇਤਾ ਨੂੰ ਕਰੋੜਾਂ ਰੁਪਏ ਦਾ ਬੰਗਲਾ ਗਿਫ਼ਟ ਕੀਤਾ
ਹਿੰਦੀ ਸਿਨੇਮਾ ਦੇ ਅਮੀਰ ਸਿਤਾਰਿਆਂ ’ਚੋਂ ਇਕ ਅਮਿਤਾਭ ਬੱਚਨ ਦੀ ਮੁੰਬਈ ’ਚ ਕਰੋੜਾਂ ਦੀ ਜਾਇਦਾਦ ਹੈ। ਜੁਹੂ ’ਚ ਉਨ੍ਹਾਂ ਦਾ ਸਭ ਤੋਂ ਪੁਰਾਣਾ ਬੰਗਲਾ ‘ਪ੍ਰਤੀਕਸ਼ਾ’ ਹੈ, ਜੋ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਇਹ ਉਹ ਬੰਗਲਾ ਹੈ, ਜਿਥੇ ਅਮਿਤਾਭ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ ਤੇ ਮਾਂ ਤੇਜੀ ਬੱਚਨ ਨਾਲ ਰਹਿੰਦੇ ਸਨ। ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਇਹ ਬੰਗਲਾ ਹੁਣ ਸ਼ਵੇਤਾ ਬੱਚਨ ਦਾ ਹੈ।

ਜ਼ੈਪਕੀ ਵਲੋਂ ਪ੍ਰਾਪਤ ਜਾਇਦਾਦ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਅਮਿਤਾਭ ਬੱਚਨ ਤੇ ਜਯਾ ਬੱਚਨ ਨੇ ਆਪਣੀ ਧੀ ਸ਼ਵੇਤਾ ਨੂੰ ਆਪਣਾ ਪ੍ਰਤੀਕਸ਼ਾ ਬੰਗਲਾ ਗਿਫ਼ਟ ਕੀਤਾ ਹੈ। ਜਾਇਦਾਦ ਲਈ ਇਕ ਤੋਹਫ਼ਾ ਡੀਡ 8 ਨਵੰਬਰ ਨੂੰ ਚਲਾਇਆ ਗਿਆ ਸੀ। ਰਿਪੋਰਟਾਂ ਅਨੁਸਾਰ ਲੈਣ-ਦੇਣ ਲਈ 50.65 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਗਈ ਸੀ। ਦਸਤਾਵੇਜ਼ ਦਰਸਾਉਂਦਾ ਹੈ ਕਿ ਦੋਵੇਂ ਪਲਾਟ ਵਿੱਠਲ ਨਗਰ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਲਿਮਟਿਡ ਦਾ ਹਿੱਸਾ ਹਨ।

ਇਹ ਖ਼ਬਰ ਵੀ ਪੜ੍ਹੋ : ਤ੍ਰਿਸ਼ਾ ਕ੍ਰਿਸ਼ਨਨ ’ਤੇ ਵਿਵਾਦਿਤ ਟਿੱਪਣੀ ਕਰਨ ਮਗਰੋਂ ਮੰਸੂਰ ਅਲੀ ਖ਼ਾਨ ਨੇ ਜਨਤਕ ਤੌਰ ’ਤੇ ਮੰਗੀ ਮੁਆਫ਼ੀ

ਅਮਿਤਾਭ ਬੱਚਨ ਦੇ ਬੰਗਲੇ ‘ਪ੍ਰਤੀਕਸ਼ਾ’ ਦੀ ਕੀਮਤ ਕਿੰਨੇ ਕਰੋੜ ਰੁਪਏ ਹੈ?
ਮੁੰਬਈ ਦੇ ਜੁਹੂ ’ਚ ਸਥਿਤ ਅਮਿਤਾਭ ਬੱਚਨ ਦਾ ਬੰਗਲਾ ‘ਪ੍ਰਤੀਕਸ਼ਾ’ 890.47 ਵਰਗ ਮੀਟਰ ਤੇ 674 ਵਰਗ ਮੀਟਰ ਦੇ ਦੋ ਪਲਾਟਾਂ ’ਚ ਫੈਲਿਆ ਹੋਇਆ ਹੈ। ਇਕਨਾਮਿਕਸ ਟਾਈਮਜ਼ ਮੁਤਾਬਕ ਇਸ ਬੰਗਲੇ ਦੀ ਕੀਮਤ 50.63 ਕਰੋੜ ਰੁਪਏ ਹੈ।

ਅਮਿਤਾਭ ਬੱਚਨ ਨੇ ਆਪਣੇ ਬੰਗਲੇ ਦਾ ਨਾਮ ‘ਪ੍ਰਤੀਕਸ਼ਾ’ ਕਿਉਂ ਰੱਖਿਆ?
ਅਮਿਤਾਭ ਬੱਚਨ ਨੇ ਆਪਣੇ ਬੰਗਲੇ ਦਾ ਨਾਂ ‘ਪ੍ਰਤੀਕਸ਼ਾ’ ਕਿਉਂ ਰੱਖਿਆ ਸੀ ਇਸ ਦਾ ਖ਼ੁਲਾਸਾ ਖ਼ੁਦ ਬਿੱਗ ਬੀ ਨੇ ‘ਕੌਣ ਬਣੇਗਾ ਕਰੋੜਪਤੀ’ ਦੇ ਮੰਚ ’ਤੇ ਕੀਤਾ ਸੀ। ਇਸ ਬੰਗਲੇ ਦਾ ਨਾਂ ਬਿੱਗ ਬੀ ਦੇ ਪਿਤਾ ਹਰਿਵੰਸ਼ ਰਾਏ ਬੱਚਨ ਨੇ ਰੱਖਿਆ ਹੈ, ਜੋ ਉਨ੍ਹਾਂ ਦੀ ਇਕ ਕਵਿਤਾ ਤੋਂ ਲਿਆ ਗਿਆ ਹੈ। ਇਸ ਬੰਗਲੇ ’ਚ ਨਾ ਸਿਰਫ਼ ਅਮਿਤਾਭ ਤੇ ਜਯਾ, ਸਗੋਂ ਸ਼ਵੇਤਾ ਤੇ ਅਭਿਸ਼ੇਕ ਦੀਆਂ ਵੀ ਡੂੰਘੀਆਂ ਯਾਦਾਂ ਹਨ। ਦੋਵੇਂ ਇਥੇ ਹੀ ਵੱਡੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News