ਅਮਿਤਾਭ ਵਲੋਂ 3 ਪੀੜੀਆਂ ਦੀ ਸਾਂਝੀ ਕੀਤੀ ਤਸਵੀਰ ਵੇਖ ਭੜਕੇ ਲੋਕ, ਕਿਹਾ 'ਕਿਉਂ ਕਿਸਾਨਾਂ ਦੇ ਮਾਮਲੇ 'ਤੇ ਹੋ ਚੁੱਪ?'

12/28/2020 3:35:33 PM

ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇੰਟਰਨੈੱਟ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅਮਿਤਾਭ ਬੱਚਨ ਦਾ ਟਵਿੱਟਰ ਉਨ੍ਹਾਂ ਦੇ ਟਵੀਟਸ ਨਾਲ ਭਰਿਆ ਰਹਿੰਦਾ ਹੈ। ਬਿੱਗ ਬੀ ਆਪਣੇ ਨਾਲ ਜੁੜੀਆਂ ਅਤੇ ਸਮਾਜ ਨਾਲ ਜੁੜੀਆਂ ਖ਼ਬਰਾਂ ਨੂੰ ਟਵੀਟ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਮਿਤਾਭ ਬੱਚਨ ਨੇ ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀ ਇਕ ਤਸਵੀਰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਅਮਿਤਾਭ ਬੱਚਨ ਨਾਲ ਉਨ੍ਹਾਂ ਦੇ ਨਾਨਾ ਖਜ਼ਾਨ ਸਿੰਘ ਸੂਰੀ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਨਜ਼ਰ ਆ ਰਹੇ ਹਨ। ਅਮਿਤਾਭ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਤਿੰਨਾਂ ਨੇ ਸਿਰ 'ਤੇ ਪੱਗਾਂ ਬੰਨ੍ਹੀਆਂ ਹੋਈਆਂ ਹਨ।

 

FB 2794 - CORRECTION .. a correction by the FB follower .. thank you Pradeep ji .. Pradeep K. Sharma श्रीमान, नाना की तरफ़ से आप धेवता हुए पोता नहीं । नाना...धेवता...पड़ धेवता । पंजाबी विच कैन्दे ने धोत्ता ।

Posted by Amitabh Bachchan on Saturday, December 26, 2020


ਤਸਵੀਰ ਦੀ ਕੈਪਸ਼ਨ 'ਚ ਬਿੱਗ ਬੀ ਨੇ ਲਿਖਿਆ, 'ਨਾਨਾ, ਦੋਹਤਾ ਤੇ ਪੜਦੋਹਤਾ।' ਇਸ ਤਸਵੀਰ ਨੂੰ ਅਮਿਤਾਭ ਨੇ ਦੋ ਵਾਰ ਸਾਂਝਾ ਕੀਤਾ, ਪਹਿਲੀ ਵਾਰੀ 'ਚ ਉਨ੍ਹਾਂ ਨੇ ਲਿਖ ਦਿੱਤਾ ਸੀ ਨਾਨਾ, ਪੋਤਾ ਤੇ ਪੜਪੋਤਾ। ਇਸ ਨੂੰ ਠੀਕ ਕਰਦਿਆਂ ਅਗਲੀ ਪੋਸਟ 'ਚ ਉਨ੍ਹਾਂ ਨੇ correction ਲਿਖ ਕੇ ਲਿਖਿਆ 'ਨਾਨਾ, ਦੋਹਤਾ ਤੇ ਪੜਦੋਹਤਾ' ਤਿੰਨ ਪੀੜੀਆਂ ਇਕੋ ਤਸਵੀਰ 'ਚ। ਇਸ ਤੋਂ ਪਹਿਲਾਂ ਵੀ ਅਮਿਤਾਭ ਨੇ ਆਪਣੀ ਮਾਂ ਤੇਜੀ ਤੇ ਛੋਟੇ ਭਰਾ ਅਜਿਤਾਭ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਲਿਖਿਆ ਸੀ, 'ਉਹ ਦਿਨ ਬਹੁਤ ਖ਼ਾਸ ਸੀ ਜਦੋਂ ਤਸਵੀਰ ਖਿੱਚੀ ਗਈ।'

PunjabKesari
ਦੱਸਣਯੋਗ ਹੈ ਕਿ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦਾ ਸਾਥ ਪੰਜਾਬੀ ਕਲਾਕਾਰ ਵਧ ਚੜ੍ਹ ਕੇ ਸਮਰਥਨ ਕਰ ਰਹੇ ਹਨ, ਉਥੇ ਹੀ ਬਾਲੀਵੁੱਡ ਦੇ ਕਈ ਅਜਿਹੇ ਸਿਤਾਰੇ ਵੀ ਹਨ, ਜੋ ਇਸ ਮਾਮਲੇ 'ਤੇ ਚੁੱਪ ਹਨ। ਇੰਨਾਂ ਹੀ ਨਹੀਂ ਸਗੋ ਇਨ੍ਹਾਂ ਸਿਤਾਰਿਆਂ ਨੇ ਕਿਸਾਨਾਂ ਦੇ ਹੱਕ 'ਚ ਇਕ ਵੀ ਪੋਸਟ ਨਹੀਂ ਸਾਂਝੀ ਕੀਤੀ। ਇਨ੍ਹਾਂ 'ਚੋ ਇਕ ਹੈ ਬਾਲੀਵੁੱਡ ਦਾ ਮਹਾਨਾਇਕ ਅਮਿਤਾਭ ਬੱਚਨ। ਇਸ ਕਰਕੇ ਅਮਿਤਾਭ ਵਲੋਂ ਸਾਂਝੀ ਕੀਤੀ ਇਸ ਪੋਸਟ 'ਤੇ ਲੋਕ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। 

PunjabKesari
ਕਿਸਾਨ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਇੰਨਾਂ ਹੀ ਨਹੀਂ ਸਗੋਂ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। 

PunjabKesari
ਜੇਕਰ ਬਿੱਗ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਲ 2021 ਅਮਿਤਾਭ ਲਈ ਕਾਫ਼ੀ ਬਿੱਜੀ ਰਹੇਗਾ। ਅਮਿਤਾਭ ਬੱਚਨ ਆਉਣ ਵਾਲੇ ਸਾਲ 'ਚ ਆਪਣੀਆਂ ਆਉਣ ਵਾਲੀ ਫ਼ਿਲਮ 'ਚਿਹਰੇ', 'ਝੁੰਡ' ਅਤੇ 'ਬ੍ਰਹਮਅਸਤਰ' ਦੀ ਸ਼ੂਟਿੰਗ 'ਚ ਰੁੱਝੇ ਰਹਿਣਗੇ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita