ਇੱਕ ਦੌਰ ਅਜਿਹਾ ਵੀ ਸੀ ਜਦੋਂ ਪੈਸੇ-ਪੈਸੇ ਲਈ ਤਰਸਣ ਲੱਗੇ ਸਨ ਅਮਿਤਾਭ ਬੱਚਨ

Friday, Jul 17, 2020 - 12:33 PM (IST)

ਇੱਕ ਦੌਰ ਅਜਿਹਾ ਵੀ ਸੀ ਜਦੋਂ ਪੈਸੇ-ਪੈਸੇ ਲਈ ਤਰਸਣ ਲੱਗੇ ਸਨ ਅਮਿਤਾਭ ਬੱਚਨ

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਸਾਲ 1996 'ਚ ਇੱਕ ਪ੍ਰੋਡਕਸ਼ਨ ਕੰਪਨੀ ਬਣਾਈ ਸੀ, ਜਿਹੜੀ ਕਿ ਕੁਝ ਹੀ ਸਾਲਾਂ 'ਚ ਬਰਬਾਦ ਹੋ ਗਈ ਸੀ। ਕੰਪਨੀ ਦੇ ਡੁੱਬ ਜਾਣ ਨਾਲ ਅਮਿਤਾਭ ਕਰਜ਼ੇ ਹੇਠ ਆ ਗਏ ਸਨ। ਅਮਿਤਾਭ ਦੀ ਹਾਲਤ ਇੰਨੀਂ ਕਮਜ਼ੋਰ ਹੋ ਗਈ ਸੀ ਕਿ ਉਹ ਪੈਸੇ-ਪੈਸੇ ਲਈ ਤਰਸਣ ਲੱਗੇ ਸਨ। ਕਰਜ਼ਦਾਰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਖੜ੍ਹ ਕੇ ਚਿਲਾਉਣ ਲੱਗਦੇ ਸਨ। ਇਨ੍ਹਾਂ ਕਰਜ਼ਦਾਰਾਂ 'ਚੋਂ ਇੱਕ ਸੀ ਡਿੰਪਲ ਕਪਾਡੀਆ, ਜਿਸ ਦੀਆਂ ਹਰਕਤਾਂ ਤੋਂ ਅਮਿਤਾਭ ਬੱਚਨ ਇੰਨੇ ਪਰੇਸ਼ਾਨ ਹੋਏ ਕਿ ਜਿਸ ਦਾ ਜ਼ਿਕਰ ਅਮਿਤਾਭ ਅੱਜ ਵੀ ਕਰਦੇ ਹਨ।
PunjabKesari
ਦਰਅਸਲ ਉਨ੍ਹਾਂ ਦੇ ਪ੍ਰੋਡਕਸ਼ਨ ਦੀਆਂ ਫ਼ਿਲਮਾਂ ਫਲਾਪ ਰਹੀਆਂ, ਜਿਸ ਕਰਕੇ ਉਹ ਕਲਾਕਾਰਾਂ ਦੇ ਬਕਾਇਆ ਪੈਸੇ ਨਹੀਂ ਸਨ ਦੇ ਪਾ ਰਹੇ। ਪੈਸੇ ਨਾ ਮਿਲਣ ਕਰਕੇ ਡਿੰਪਲ ਇੰਨੀ ਪਰੇਸ਼ਾਨ ਹੋ ਗਈ ਕਿ ਉਨ੍ਹਾਂ ਨੇ ਅਮਿਤਾਭ ਨੂੰ ਫੋਨ ਕਰਕੇ-ਕਰਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਮਿਤਾਭ ਇੰਨੇ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੂੰ ਇਹ ਲੱਗਣ ਲੱਗਾ ਕਿਤੇ ਡਿੰਪਲ ਦਾ ਫੋਨ ਨਾ ਆ ਜਾਵੇ। ਇਸ ਗੱਲ ਦਾ ਜ਼ਿਕਰ ਹਾਲ ਹੀ 'ਚ ਅਮਿਤਾਭ ਨੇ ਇੱਕ ਇੰਟਰਵਿਊ 'ਚ ਕੀਤਾ ਸੀ। ਅਮਿਤਾਬ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰੀਅਰ ਦਾ ਇਹ ਸਭ ਤੋਂ ਬੁਰਾ ਦੌਰ ਸੀ। ਜਦੋਂ ਉਨ੍ਹਾਂ ਦਾ ਸਾਥ ਉਹ ਲੋਕ ਵੀ ਛੱਡ ਗਏ ਸਨ, ਜਿਨ੍ਹਾਂ 'ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਉਨ੍ਹਾਂ ਦਾ ਸਾਥ ਦੇਣਗੇ।
PunjabKesari
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਹਸਪਤਾਲ 'ਚ ਦਾਖ਼ਲ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਇਲਾਵਾ ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ਬੱਚਨ ਦੀ ਵੀ ਕੋਰੋਨਾ ਪਾਜ਼ੇਟਿਵ ਹਨ। ਇਹ ਦੋਵੇਂ ਮਾਂਵਾਂ-ਧੀਆਂ ਘਰ 'ਚ ਆਈਸੋਲੇਟ ਹੋਈਆਂ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਚਨ ਪਰਿਵਾਰ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।
PunjabKesari


author

sunita

Content Editor

Related News