ਅਮਿਤਾਭ ਬੱਚਨ ਨੇ ਮੁਹੱਈਆ ਕਰਵਾਏ ਕਰੋੜਾਂ ਦੀ ਕੀਮਤ ਦੇ ਵੈਂਟੀਲੇਟਰ

Thursday, Jun 24, 2021 - 03:29 PM (IST)

ਅਮਿਤਾਭ ਬੱਚਨ ਨੇ ਮੁਹੱਈਆ ਕਰਵਾਏ ਕਰੋੜਾਂ ਦੀ ਕੀਮਤ ਦੇ ਵੈਂਟੀਲੇਟਰ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨੇ ਦੇਸ਼ ਦੀ ਸਿਹਤ ਵਿਵਸਥਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਮਹਾਮਾਰੀ ਦੀ ਇਸ ਦੂਜੀ ਲਹਿਰ 'ਚ ਬਹੁਤ ਸਾਰੇ ਮਰੀਜ਼ਾਂ ਨੂੰ ਦਵਾਈਆਂ, ਆਕਸੀਜਨ ਤੇ ਵੈਂਟੀਲੇਟਰ ਸਣੇ ਹੋਰ ਮੈਡੀਕਲ ਸੇਵਾਵਾਂ ਦੀ ਭਾਰੀ ਕਮੀ ਨਾਲ ਜੂਝਣਾ ਪੈ ਰਿਹਾ ਸੀ। ਹਾਲਾਂਕਿ ਸਰਕਾਰਾਂ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੇ ਹਸਪਤਾਲਾਂ 'ਚ ਸਿਹਤ ਵਿਵਸਥਾ ਨੂੰ ਦਰੂਸਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮੁੰਬਈ ਦੇ ਹਸਪਤਾਲਾਂ ਨੂੰ ਸਿਹਤ ਪ੍ਰਬੰਧ ਦੀਆਂ ਜੁੜੀਆਂ ਚੀਜ਼ਾਂ ਮੁਹੱਇਆ ਕਰਵਾ ਕੇ ਮਦਦ ਕੀਤੀ ਹੈ। ਅੰਗਰੇਜੀ ਵੈੱਬਸਾਈਟ ਇੰਡੀਆ ਟੂ ਡੇਅ ਦੀ ਖ਼ਬਰ ਅਨੁਸਾਰ, ਅਮਿਤਾਭ ਬੱਚਨ ਨੇ ਮੁੰਬਈ ਦੇ ਸਿਓਨ ਹਸਪਤਾਲ ਨੂੰ ਦੋ ਕਰੋੜ ਰੁਪਏ ਦੀ ਲਾਗਤ ਦਾ ਮੈਡੀਕਲ ਸਾਮਾਨ ਉਪਲਬਧ ਕਰਵਾਇਆ ਹੈ। ਬਿੱਗ ਬੀ ਨੇ ਦੋ ਆਧੁਨਿਕ ਇੰਟੈਂਟਿਵ ਕੇਅਰ ਵੈਂਟੀਲੇਟਰ ਮੁਹੱਇਆ ਕਰਵਾਏ ਹਨ।

ਸਿਓਨ ਹਸਤਾਲ ਨੂੰ ਮੁਹੱਈਆ ਕਰਵਾਈਆਂ ਇਹ ਚੀਜ਼ਾਂ
ਇਸ ਤੋਂ ਇਲਾਵਾ ਅਮਿਤਾਭ ਬੱਚਨ ਵੱਲੋਂ ਸਿਓਨ ਹਸਤਾਲ ਨੂੰ ਸਿਹਤ ਵਿਵਸਥਾ ਨਾਲ ਜੁੜੀਆਂ ਮਸ਼ੀਨਾਂ, Monitor, CRM Image Intensifier, Infusion Pump ਸਮੇਤ ਹੋਰ ਸਾਮਾਨ ਵੀ ਮੁਹੱਇਆ ਕਰਵਾਇਆ ਹੈ, ਜਿਨ੍ਹਾਂ ਦੀ ਲਾਗਤ 2 ਕਰੋੜ ਰੁਪਏ ਹੈ। ਸਿਓਨ ਹਸਪਤਾਲ ਦੇ ਸੀਨੀਅਰ ਡਾ. ਮਨੋਜ ਜ਼ੋਸ਼ੀ ਨੇ ਇਸ ਸਭ ਲਈ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ ਹੈ।

PunjabKesari

ਸਿਓਨ ਹਸਪਤਾਲ ਦੇ ਸਰਜੀਕਲ ਵਿਭਾਗ 'ਚ ਲਗਾਏ ਗਏ ਦੋਵੇਂ ਵੈਂਟੀਲੇਟਰ
ਸਿਓਨ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਬਿੱਗ ਬੀ ਦੁਆਰਾ ਦਿੱਤੇ ਗਏ ਦੋਵੇਂ ਵੈਂਟੀਲੇਟਰ ਕੁਝ ਦਿਨ ਪਹਿਲਾਂ ਸਿਓਨ ਹਸਪਤਾਲ ਦੇ ਸਰਜੀਕਲ ਵਿਭਾਗ 'ਚ ਲਗਾਏ ਗਏ ਹਨ। ਦੋ ਨਵੇਂ ਵੈਂਟੀਲੇਟਰਾਂ ਨਾਲ ਲਗਭਗ 30 ਮਰੀਜ਼ਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਗਿਆ ਹੈ। ਵੈਂਟੀਲੇਟਰ ਦੀਆਂ ਖ਼ੂਬੀਆਂ ਬਾਰੇ ਗੱਲ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਵੈਂਟੀਲੇਟਰ ਲੋੜਵੰਦ ਮਰੀਜ਼ਾਂ ਨੂੰ 100 ਪ੍ਰਤੀਸ਼ਤ ਆਕਸੀਜਨ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਵੈਂਟੀਲੇਟਰ 'ਚ ਆਕਸੀਜਨ ਦੇ ਦਬਾਅ ਨੂੰ ਵਧਾਉਣ ਜਾਂ ਘਟਾਉਣ ਦੀ ਸਹੂਲਤ ਵੀ ਹੁੰਦੀ ਹੈ ਅਤੇ ਨਾਲ ਹੀ ਇਕ ਟਿਊਬ ਰਾਹੀਂ ਸਿੱਧੇ ਫੇਫੜਿਆਂ 'ਚ ਆਕਸੀਜਨ ਪਹੁੰਚਾਉਂਦੀ ਹੈ। ਵੈਂਟੀਲੇਟਰ 'ਚ ਆਕਸੀਜਨ ਪ੍ਰਦਾਨ ਕਰਨ ਲਈ ਇਕ ਗੈਰ-ਹਮਲਾਵਰ ਮਾਸਕ ਵਿਧੀ ਵੀ ਹੁੰਦੀ ਹੈ।

PunjabKesari

ਕਈ ਫ਼ਿਲਮਾਂ 'ਚ ਆਉਣਗੇ ਨਜ਼ਰ
ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਫ਼ਿਲਮਾਂ 'ਚ ਨਜ਼ਰ ਆਉਣਗੇ। ਇਸ ਦੇ ਲਈ ਉਨ੍ਹਾਂ ਨੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅਮਿਤਾਭ ਬੱਚਨ ਸ਼ੂਟਿੰਗ 'ਤੇ ਪਾਬੰਦੀ ਹਟਾਏ ਜਾਣ ਤੋਂ ਬਾਅਦ ਸ਼ੂਟਿੰਗ ਦੁਬਾਰਾ ਸ਼ੁਰੂ ਕਰਨ ਵਾਲੇ ਪਹਿਲੇ ਅਭਿਨੇਤਾਵਾਂ 'ਚੋਂ ਇਕ ਹਨ। ਬਿੱਗ ਬੀ 14 ਜੂਨ ਨੂੰ ਆਪਣੀ ਫ਼ਿਲਮ 'ਗੁੱਡਬਾਏ' ਦੇ ਸੈੱਟ 'ਤੇ ਵਾਪਸ ਪਰਤੇ ਸਨ। ਵਿਕਾਸ ਬਹਿਲ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਜਦੋਂਕਿ ਏਕਤਾ ਕਪੂਰ ਨਿਰਮਾਤਾ ਹਨ। ਰਸ਼ਮਿਕਾ ਮੰਡਾਨਾ ਮਹਿਲਾ ਲੀਡ 'ਚ ਹੈ। ਇਨ੍ਹਾਂ ਤੋਂ ਇਲਾਵਾ ਅਮਿਤਾਭ ਬੱਚਨ ਵੀ ਫ਼ਿਲਮ 'ਚੇਹਰੇ' 'ਚ ਨਜ਼ਰ ਆਉਣ ਵਾਲੇ ਹਨ।


author

sunita

Content Editor

Related News