ਭਾਰਤ ਦੀ ਪਹਿਲੀ ਸਰਵਾਈਵਲ ਡਰਾਮਾ ਸੀਰੀਜ਼ ’ਚ ਪੁਲਸ ਕਰਮਚਾਰੀ ਦੇ ਕਿਰਦਾਰ ’ਚ ਨਜ਼ਰ ਆਉਣਗੇ ਐਮੀ ਵਾਘ

Sunday, Oct 15, 2023 - 02:02 PM (IST)

ਮੁੰਬਈ (ਵਿਸ਼ੇਸ਼)– ਨੈੱਟਫਲਿਕਸ ਦੀ ਆਗਾਮੀ ਸੀਰੀਜ਼ ‘ਕਾਲਾ ਪਾਨੀ’ ’ਚ ਭਾਰਤੀ ਮਰਾਠੀ ਅਦਾਕਾਰ ਐਮੀ ਵਾਘ ਨੇ ਆਪਣੇ ਜ਼ਬਰਦਸਤ ਕਿਰਦਾਰ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਇਹ ਸੀਰੀਜ਼ 2027 ਦੀ ਬੈਕਗਰਾਊਂਡ ’ਤੇ ਆਧਾਰਿਤ ਹੈ। ਖ਼ੂਬਸੂਰਤ ਅੰਡੇਮਾਨ ਤੇ ਨਿਕੋਬਾਰ ਆਈਲੈਂਡ ਜਿਥੇ ਇਕ ਭੇਤ ਖੁੱਲ੍ਹਣ ਦੀ ਉਡੀਕ ਕਰ ਰਿਹਾ ਹੈ। ਸੀਰੀਜ਼ ’ਚ ਅਦਾਕਾਰ ਪਹਿਲੀ ਵਾਰ ਇਕ ਪੁਲਸ ਕਰਮਚਾਰੀ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ।

ਫ਼ਿਲਮ ਤੇ ਟੀ. ਵੀ. ਇੰਡਸਟਰੀ ’ਚ ਐਮੀ ਵਾਘ ਕੇਤਨ ਕਾਮਤੂਜ ਦੇ ਰੂਪ ’ਚ ਆਪਣੀ ਪਛਾਣ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਆਪਣੇ ਕਰੀਅਰ ’ਚ ਪਹਿਲੀ ਵਾਰ ਪੁਲਸ ਕਰਮਚਾਰੀ ਦਾ ਰੋਲ ਨਿਭਾਉਣ ’ਤੇ ਅਦਾਕਾਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਦੋਵੇਂ ਕਾਫੀ ਉਤਸ਼ਾਹਿਤ ਹਨ। ਭਾਰਤ ਦੇ ਪਹਿਲੇ ਸਰਵਾਈਵਲ ਡਰਾਮਾ ਦੇ ਕੇਂਦਰ ’ਚ ਐਮੀ ਵਾਘ ਕੇਤਨ ਕਾਮਤੂਜ ਦੇ ਕਿਰਦਾਰ ’ਚ ਨਜ਼ਰ ਆਉਣਗੇ। ਸੀਰੀਜ਼ ‘ਕਾਲਾ ਪਾਨੀ’ ਦਾ ਪ੍ਰੀਮੀਅਰ 18 ਅਕਤੂਬਰ ਨੂੰ ਨੈੱਟਫਲਿਕਸ ’ਤੇ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਦੇਸੀ ਕਲਾਕਾਰ’ ਦੇ 9 ਸਾਲਾਂ ਬਾਅਦ ‘ਕਾਲਾਸਟਾਰ’ ’ਚ ਮੁੜ ਇਕੱਠੇ ਹੋਏ ਹਨੀ ਸਿੰਘ ਤੇ ਸੋਨਾਕਸ਼ੀ ਸਿਨ੍ਹਾ (ਵੀਡੀਓ)

ਐਮੀ ਨੇ ਆਪਣੇ ਕਿਰਦਾਰ ਬਾਰੇ ਕਿਹਾ, ‘‘ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੇਰੇ ਪ੍ਰਸ਼ੰਸਕ ਮੈਨੂੰ ਪਹਿਲੀ ਵਾਰ ਕੁਝ ਨਵਾਂ ਕਰਦੇ ਵੇਖਣਗੇ। ਇਕ ਧੋਖੇਬਾਜ਼ ਤੇ ਮੌਕਾਪ੍ਰਸਤ ਪੁਲਸ ਅਫਸਰ ਦੀ ਦਿਲਚਸਪ ਭੂਮਿਕਾ ਨੂੰ ਨਿਭਾਉਂਦਿਆਂ ਮੈਨੂੰ ਆਸ ਹੈ ਕਿ ਪ੍ਰਸ਼ੰਸਕਾਂ ਨੂੰ ਇਹ ਕਿਰਦਾਰ ਬਹੁਤ ਪਸੰਦ ਆਏਗਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News