ਅੱਲੂ ਅਰਜੁਨ ਨੂੰ ਹੋਇਆ ਕੋਰੋਨਾ, ਘਰ ’ਚ ਕੀਤਾ ਖ਼ੁਦ ਨੂੰ ਇਕਾਂਤਵਾਸ

Wednesday, Apr 28, 2021 - 02:12 PM (IST)

ਅੱਲੂ ਅਰਜੁਨ ਨੂੰ ਹੋਇਆ ਕੋਰੋਨਾ, ਘਰ ’ਚ ਕੀਤਾ ਖ਼ੁਦ ਨੂੰ ਇਕਾਂਤਵਾਸ

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਅੱਲੂ ਅਰਜੁਨ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਅੱਲੂ ਨੇ ਆਪਣੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਅੱਲੂ ਨੇ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਉਸ ਨੇ ਖ਼ੁਦ ਨੂੰ ਘਰ ’ਚ ਹੀ ਇਕਾਂਤਵਾਸ ਕਰ ਲਿਆ ਹੈ।

ਅੱਲੂ ਅਰਜੁਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਲਿਖਿਆ ਹੈ, ‘ਮੈਂ ਕੋਰੋਨਾ ਪਾਜ਼ੇਟਿਵ ਹੋ ਗਿਆ ਹਾਂ। ਮੈਂ ਘਰ ’ਚ ਹੀ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਤੇ ਸਾਰੇ ਪ੍ਰੋਟੋਕਾਲ ਫਾਲੋਅ ਕਰ ਰਿਹਾ ਹਾਂ।’

 
 
 
 
 
 
 
 
 
 
 
 
 
 
 
 

A post shared by Allu Arjun (@alluarjunonline)

ਅੱਲੂ ਨੇ ਅੱਗੇ ਲਿਖਿਆ ਹੈ ਕਿ ਜੋ ਲੋਕ ਹਾਲ-ਫਿਲਹਾਲ ਉਸ ਦੇ ਸੰਪਰਕ ’ਚ ਆਏ ਹਨ, ਉਹ ਵੀ ਟੈਸਟ ਕਰਵਾ ਲੈਣ।

ਅੱਲੂ ਅਰਜੁਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਧਿਆਨ ਰੱਖਣ ਤੇ ਘਰ ’ਚ ਹੀ ਰਹਿਣ ਤੇ ਜਿਨ੍ਹਾਂ ਨੂੰ ਮੌਕਾ ਮਿਲ ਰਿਹਾ ਹੈ, ਉਹ ਵੈਕਸੀਨ ਜ਼ਰੂਰ ਲਗਵਾਉਣ।

ਇਹ ਖ਼ਬਰ ਵੀ ਪੜ੍ਹੋ : ਜਿੰਮੀ ਸ਼ੇਰਗਿੱਲ ਦੀਆਂ ਵਧੀਆਂ ਮੁਸ਼ਕਿਲਾਂ, ਤਾਲਾਬੰਦੀ ’ਚ ਸ਼ੂਟਿੰਗ ਕਰਨੀ ਪਈ ਮਹਿੰਗੀ

ਅਦਾਕਾਰ ਨੇ ਆਪਣੀ ਸਿਹਤ ਬਾਰੇ ਦੱਸਦਿਆਂ ਲਿਖਿਆ, ‘ਮੇਰੇ ਪ੍ਰਸ਼ੰਸ਼ਕਾਂ ਤੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਘਬਰਾਉਣ ਨਾ, ਮੈਂ ਬਿਲਕੁਲ ਸਿਹਤਮੰਦ ਹਾਂ।’

ਪਿਛਲੇ ਕੁਝ ਦਿਨਾਂ ਤੋਂ ਅੱਲੂ ਆਪਣੇ ਗੀਤ ‘ਸੀਟੀ ਮਾਰ’ ਕਾਰਨ ਚਰਚਾ ’ਚ ਹੈ। ਉਸ ਦਾ ਇਹ ਗੀਤ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ’ਚ ਵਰਤਿਆ ਗਿਆ ਹੈ। ਸਲਮਾਨ ਨੇ ਇਸ ਹਿੱਟ ਗੀਤ ਲਈ ਅੱਲੂ ਅਰਜੁਨ ਦੀ ਤਾਰੀਫ਼ ਵੀ ਕੀਤੀ ਹੈ। ਉਥੇ ਅੱਲੂ ਨੇ ਸੋਸ਼ਲ ਮੀਡੀਆ ’ਤੇ ਸਲਮਾਨ ਖ਼ਾਨ ਦਾ ਧੰਨਵਾਦ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News