ਅੱਲੂ ਅਰਜੁਨ ਨੇ ਟਵਿਟਰ ’ਤੇ ਰਜਨੀਕਾਂਤ ਨੂੰ ਛੱਡਿਆ ਪਿੱਛੇ

Thursday, Feb 03, 2022 - 01:38 PM (IST)

ਅੱਲੂ ਅਰਜੁਨ ਨੇ ਟਵਿਟਰ ’ਤੇ ਰਜਨੀਕਾਂਤ ਨੂੰ ਛੱਡਿਆ ਪਿੱਛੇ

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਕਰੀਅਰ ’ਚ ਫ਼ਿਲਮ ‘ਪੁਸ਼ਪਾ’ ਨੇ ਚਾਰ ਚੰਨ ਲਗਾ ਦਿੱਤੇ ਹਨ। ‘ਪੁਸ਼ਪਾ’ ਕਾਰਨ ਅੱਲੂ ਅਰਜੁਨ ਪੈਨ ਇੰਡੀਆ ਸਟਾਰ ਬਣੇ ਹਨ। ਅਦਾਕਾਰ ਦੀ ਫੈਨ ਫਾਲੋਇੰਗ ’ਚ ਵੀ ਜ਼ਬਰਦਸਤ ਵਾਧਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ

ਟਵਿਟਰ ’ਤੇ ਅਦਾਕਾਰ ਦੇ ਫਾਲੋਅਰਜ਼ ਦੀ ਗਿਣਤੀ ਵੱਧ ਕੇ 6.5 ਮਿਲੀਅਨ ਹੋ ਗਈ ਹੈ। ਉਨ੍ਹਾਂ ਨੇ ਸਾਊਥ ਦੇ ਸੁਪਰਸਟਾਰਸ ਰਜਨੀਕਾਂਤ ਤੇ ਚਿਰੰਜੀਵੀ ਨੂੰ ਪਛਾੜ ਦਿੱਤਾ ਹੈ।

ਅੱਲੂ ਅਰਜੁਨ ਦੇ ਟਵਿਟਰ ’ਤੇ ਰਜਨੀਕਾਂਤ ਤੇ ਚਿਰੰਜੀਵੀ ਤੋਂ ਵੱਧ ਫਾਲੋਅਰਜ਼ ਹੋ ਗਏ ਹਨ। ਟਵਿਟਰ ’ਤੇ ਰਜਨੀਕਾਂਤ ਦੇ 6.1 ਮਿਲੀਅਨ ਤੇ ਚਿਰੰਜੀਵੀ ਦੇ 1.2 ਮਿਲੀਅਨ ਫਾਲੋਅਰਜ਼ ਹਨ।

ਇਹ ਸਭ ‘ਪੁਸ਼ਪਾ’ ਦੀ ਹੀ ਦੇਨ ਹੈ, ਜਿਸ ਨੇ ਅੱਲੂ ਅਰਜੁਨ ਨੂੰ ਦੇਸ਼ ਦਾ ਮਨਪਸੰਦ ਸਟਾਰ ਬਣਾ ਦਿੱਤਾ ਹੈ। ਇਸ ’ਚ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਅੱਲੂ ਅਰਜੁਨ ਟਵਿਟਰ ’ਤੇ ਜ਼ਿਆਦਾ ਸਰਗਰਮ ਵੀ ਨਹੀਂ ਹਨ। ਉਨ੍ਹਾਂ ਦੀ ਆਖਰੀ ਪੋਸਟਰ 29 ਜਨਵਰੀ ਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News