ਅੱਲੂ ਅਰਜੁਨ ਦੇ ਘਰ ''ਤੇ ਵੱਡਾ ਹਮਲਾ, ਪੁਲਸ ਨੇ ਵਧਾਈ ਸੁਰੱਖਿਆ

Sunday, Dec 22, 2024 - 07:07 PM (IST)

ਅੱਲੂ ਅਰਜੁਨ ਦੇ ਘਰ ''ਤੇ ਵੱਡਾ ਹਮਲਾ, ਪੁਲਸ ਨੇ ਵਧਾਈ ਸੁਰੱਖਿਆ

ਐਂਟਰਟੇਨਮੈਂਟ ਡੈਸਕ- 'ਪੁਸ਼ਪਾ' ਫੇਮ ਅੱਲੂ ਅਰਜੁਨ ਦੇ ਹੈਦਰਾਬਾਦ ਘਰ 'ਤੇ ਹਮਲਾ ਹੋਇਆ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਓਸਮਾਨੀਆ ਯੂਨੀਵਰਸਿਟੀ ਜੁਆਇੰਟ ਐਕਸ਼ਨ ਕਮੇਟੀ (ਜੇ.ਏਟੀ.) ਦੇ ਮੈਂਬਰਾਂ ਨੇ ਐਤਵਾਰ ਸ਼ਾਮ ਨੂੰ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅੱਲੂ ਅਰਜੁਨ ਦੇ ਘਰ 'ਤੇ ਹਮਲਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਅਭਿਨੇਤਾ ਦੇ ਘਰ ਕਾਫੀ ਭੰਨਤੋੜ ਕੀਤੀ ਹੈ। ਪ੍ਰਦਰਸ਼ਨਕਾਰੀ ਦੀ ਮੰਗ ਹੈ ਕਿ ਭਾਜੜ ਦੌਰਾਨ ਮਰਨ ਵਾਲੀ ਮਹਿਲਾ ਦੇ ਪਰਿਵਾਰ ਨੂੰ ਅੱਲੂ ਅਰਜੁਨ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ।

ਘਰ 'ਚ ਮੌਜੂਦ ਨਹੀਂ ਸਨ ਅਭਿਨੇਤਾ

ਪ੍ਰਦਰਸ਼ਨਕਾਰੀਆਂ ਨੇ ਅਭਿਨੇਤਾ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜੇ.ਏ.ਸੀ. ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪਤਾ ਲੱਗਾ ਹੈ ਕਿ ਮਾਮਲੇ 'ਚ 8 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਘਟਨਾ ਦੌਰਾਨ ਅੱਲੂ ਅਰਜੁਨ ਆਪਣੇ ਘਰ ਮੌਜੂਦ ਨਹੀਂ ਸੀ। ਪੁਲਸ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਸੁਰੱਖਿਆ ਵਧਾ ਦਿੱਤੀ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।

PunjabKesari

ਪ੍ਰਦਰਸ਼ਨ ਦੀ ਵੀਡੀਓ ਵੀ ਆਈ ਸਾਹਮਣੇ

ਇਸ ਪ੍ਰਦਰਸ਼ਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਪ੍ਰਦਰਸ਼ਨਕਾਰੀ ਅਭਿਨੇਤਾ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਇਥੇ ਖੂਬ ਹੰਗਾਮਾ ਕੀਤਾ ਅਤੇ ਇਸ ਦੌਰਾਨ ਬਾਹਰ ਲੱਗੇ ਗਮਲੇ ਵੀ ਤੋੜ ਦਿੱਤੇ। 


author

Rakesh

Content Editor

Related News