ਅੱਲੂ ਅਰਜੁਨ ਦੇ ਘਰ ''ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਮਿਲੀ ਜ਼ਮਾਨਤ

Monday, Dec 23, 2024 - 12:14 PM (IST)

ਅੱਲੂ ਅਰਜੁਨ ਦੇ ਘਰ ''ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਮਿਲੀ ਜ਼ਮਾਨਤ

ਮੁੰਬਈ- ਅਦਾਕਾਰ ਅੱਲੂ ਅਰਜੁਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਸੋਮਵਾਰ (23 ਦਸੰਬਰ 2024) ਨੂੰ ਸਾਰੇ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ। ਪੁਲਸ ਨੇ ਅੱਲੂ ਅਰਜੁਨ ਦੇ ਘਰ ਦੇ ਬਾਹਰੋਂ ਪ੍ਰਦਰਸ਼ਕਾਰੀਆਂ ਨੂੰ ਹਿਰਾਸਤ 'ਚ ਲਿਆ ਸੀ।ਪੁਲਸ ਨੇ ਇਨ੍ਹਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 331 (5), 190, 191 (2), 324 (2), 292, 126 (2), 131 ਤਹਿਤ ਕੇਸ ਦਰਜ ਕੀਤਾ ਸੀ। ਸੋਮਵਾਰ ਨੂੰ ਇਨ੍ਹਾਂ ਸਾਰਿਆਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਥੇ ਅਦਾਲਤ ਨੇ ਪੁਲਸ ਰਿਮਾਂਡ ਨੂੰ ਰੱਦ ਕਰਦਿਆਂ ਸਾਰਿਆਂ ਨੂੰ 10,000 ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

ਇਹ ਵੀ ਪੜ੍ਹੋ-ਗਾਇਕ ਕਰਨ ਔਜਲਾ ਨਾਲ ਪਰਿਣਿਤੀ ਚੌਪੜਾ ਨੇ ਕੀਤਾ ਡਾਂਸ

1 ਕਰੋੜ ਰੁਪਏ ਦੇ ਮੁਆਵਜ਼ੇ ਦੀ ਕੀਤੀ ਮੰਗ 
ਰਿਪੋਰਟ ਮੁਤਾਬਕ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਅਦਾਕਾਰ ਦੇ ਘਰ ਦੇ ਅੰਦਰ ਟਮਾਟਰ ਸੁੱਟੇ ਅਤੇ ਭੰਨਤੋੜ ਕੀਤੀ । ਕੁਝ ਸੁਰੱਖਿਆ ਕਰਮੀਆਂ ਨਾਲ ਕੁੱਟਮਾਰ ਦੀ ਵੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ 'ਚ ਮਚੀ ਭਗਦੜ 'ਚ ਮਰਨ ਵਾਲੀ ਔਰਤ ਦੇ ਪਰਿਵਾਰ ਨੂੰ ਵਿਦਿਆਰਥੀ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ।

ਇਹ ਵੀ ਪੜ੍ਹੋ-AP ਢਿੱਲੋਂ ਦੇ ਸ਼ੋਅ 'ਚ ਚੋਰਾਂ ਨੂੰ ਲੱਗੀਆਂ ਮੌਜਾਂ, ਮੋਬਾਈਲ ਫ਼ੋਨ ਕੀਤੇ ਗਾਇਬ

ਕੀ ਹੈ ਮਾਮਲਾ?

4 ਦਸੰਬਰ, 2024 ਨੂੰ ਅੱਲੂ ਅਰਜੁਨ ਫਿਲਮ ਪੁਸ਼ਪਾ-2 ਦੀ ਸਕ੍ਰੀਨਿੰਗ ਲਈ ਆਪਣੀ ਟੀਮ ਨਾਲ ਸੰਧਿਆ ਥੀਏਟਰ ਪਹੁੰਚੇ। ਇਸ ਦੌਰਾਨ ਅਰਜੁਨ ਨੂੰ ਦੇਖਣ ਲਈ ਭੀੜ ਵੀ ਇਕੱਠੀ ਹੋ ਗਈ। ਅਰਜੁਨ ਅੰਦਰ ਫਿਲਮ ਦੇਖ ਰਿਹਾ ਸੀ ਕਿ ਬਾਹਰ ਭਗਦੜ ਮਚ ਗਈ ਅਤੇ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ 8 ਸਾਲਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਉਦੋਂ ਤੋਂ ਹੀ ਕਈ ਲੋਕ ਅੱਲੂ ਅਰਜੁਨ ਦਾ ਵਿਰੋਧ ਕਰ ਰਹੇ ਹਨ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਅੱਲੂ ਅਰਜੁਨ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News