''Nauvari'' ਸਾੜੀ ਪਹਿਨ ਆਲੀਆ ਨੇ ਕਰਾਇਆ ਫੋਟੋਸ਼ੂਟ, ਦਿਖੀ ਬੇਹੱਦ ਖੂਬਸੂਰਤ

Thursday, May 01, 2025 - 04:31 PM (IST)

''Nauvari'' ਸਾੜੀ ਪਹਿਨ ਆਲੀਆ ਨੇ ਕਰਾਇਆ ਫੋਟੋਸ਼ੂਟ, ਦਿਖੀ ਬੇਹੱਦ ਖੂਬਸੂਰਤ

ਮੁੰਬਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪਹਿਲੇ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਹੈ, ਜਿਨ੍ਹਾਂ ਵਿੱਚ ਆਲੀਆ ਭੱਟ, ਰਣਬੀਰ ਕਪੂਰ, ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਅਕਸ਼ੈ ਕੁਮਾਰ ਸਣੇ ਕਈ ਸਟਾਰ ਸ਼ਾਮਲ ਹੋਏ।

ਇਹ ਵੀ ਪੜ੍ਹੋ: PM ਮੋਦੀ ਨੇ ਗੁਰੂ ਦੱਤ ਸਣੇ ਭਾਰਤੀ ਸਿਨੇਮਾ ਦੇ ਇਨ੍ਹਾਂ 5 ਦਿੱਗਜਾਂ ਦੀ ਯਾਦ 'ਚ ਜਾਰੀ ਕੀਤੀਆਂ ਡਾਕ ਟਿਕਟਾਂ

PunjabKesari

ਇਸ ਦੌਰਾਨ ਆਲੀਆ ਦੀ ਮਹਾਰਾਸ਼ਟ੍ਰੀਅਨ ਲੁੱਕ ਨੇ ਸਭ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਦਾ ਇਹ ਲੁੱਕ ਮਹਾਰਾਸ਼ਟਰ ਡੇਅ ਨੂੰ ਸਮਰਪਿਤ ਹੈ। ਇਸ ਲੁੱਕ ਵਿੱਚ ਉਹ ਬਹੁਤ ਹੀ ਖੂਬਸੂਰਤ ਦਿਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸ਼ਾਨਦਾਰ ਪਹਿਰਾਵੇ ਦੀ ਇਕ ਝਲਕ ਵੀ ਸਾਂਝੀ ਕੀਤੀ। ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਲੀਆ ਨੇ ਕੈਪਸ਼ਨ ਵਿਚ ਲਿਖਿਆ, 'WAVE-ing at you! ਸਿਨੇਮਾ ਤੋਂ ਗੇਮਿੰਗ ਤੱਕ, ਸ਼ਿਲਪਕਾਰੀ ਤੋਂ ਤਕਨੀਕ ਤੱਕ...ਸਾਡੀਆਂ ਕਹਾਣੀਆਂ, ਸਾਡੀ ਪ੍ਰਤਿਭਾ, ਸਾਡਾ ਦ੍ਰਿਸ਼ਟੀਕੋਣ, ਅਗਵਾਈ ਕਰਨ ਲਈ ਤਿਆਰ। #WAVESummit @mib_india @wavesummitindia, ਮੈਨੂੰ ਦੱਸੋ ਕਿ ਤੁਹਾਨੂੰ ਮੇਰਾ #MaharashtraDay ਸਪੈਸ਼ਲ ਲੁੱਕ ਕਿਵੇਂ ਲੱਗਾ।' ਤਸਵੀਰਾਂ ਵਿੱਚ ਆਲੀਆ ਭੱਟ ਮਹਾਰਾਸ਼ਟਰ ਤੋਂ ਪ੍ਰੇਰਿਤ ਲੁੱਕ ਵਿਚ ਨਜ਼ਰ ਆ ਰਹੀ ਹੈ, ਜਿਸ ਵਿੱਚ ਇੱਕ ਸੁੰਦਰ ਗੁਲਾਬੀ ਅਤੇ ਨਾਰੰਗੀ ਰੰਗ ਦਾ ਸੁਮੇਲ ਹੈ ਜੋ ਰਵਾਇਤੀ ਸ਼ਾਨ ਨੂੰ ਦਰਸਾਉਂਦਾ ਹੈ।

PunjabKesari

ਇਹ ਵੀ ਪੜ੍ਹੋ: 2 ਮਸ਼ਹੂਰ ਅਭਿਨੇਤੀਆਂ ਨੇ ਆਪਸ 'ਚ ਕਰਾਇਆ ਵਿਆਹ! Video ਵੇਖ ਫੈਨਜ਼ ਰਹਿ ਗਏ ਦੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News