''ਕਪੂਰ'' ਨਾਂ ਦੀ ਟੀ-ਸ਼ਰਟ ਪਹਿਨ ਆਲੀਆ ਨੇ ਪਤੀ ਰਣਬੀਰ ਨੂੰ ਕੀਤਾ ਚੀਅਰ

Friday, Jul 22, 2022 - 05:53 PM (IST)

''ਕਪੂਰ'' ਨਾਂ ਦੀ ਟੀ-ਸ਼ਰਟ ਪਹਿਨ ਆਲੀਆ ਨੇ ਪਤੀ ਰਣਬੀਰ ਨੂੰ ਕੀਤਾ ਚੀਅਰ

ਮੁੰਬਈ- ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫਿਲਮ 'ਸ਼ਮਸੇਰਾ' ਅੱਜ (22 ਜੁਲਾਈ) ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕਰਨ ਮਲਹੋਤਰਾ ਦੀ ਫਿਲਮ ਰਣਬੀਰ ਦੀ ਚਾਰ ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਹੈ। 

PunjabKesari
ਅਜਿਹੇ 'ਚ ਆਲੀਆ ਨੇ ਖ਼ਾਸ ਪੋਸਟ ਸਾਂਝੀ ਕਰਕੇ ਲੋਕਾਂ ਨੂੰ ਪਤੀ ਰਣਬੀਰ ਕਪੂਰ ਦੀ ਫਿਲਮ 'ਸ਼ਮਸ਼ੇਰਾ' ਦੇਖਣ ਦੀ ਅਪੀਲ ਕੀਤੀ ਹੈ। ਆਲੀਆ ਨੇ ਇੰਸਟਾ 'ਤੇ ਆਪਣੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ। ਸਾਂਝੀ ਕੀਤੀ ਤਸਵੀਰ 'ਚ ਆਲੀਆ ਬਲਿਊ ਰੰਗ ਦੀ ਟੀ-ਸ਼ਰਟ 'ਚ ਕੂਲ ਦਿਖ ਰਹੀ ਹੈ। 

PunjabKesari
ਉਨ੍ਹਾਂ ਦੀ ਇਸ ਟੀ-ਸ਼ਰਟ 'ਤੇ ਨਾਰੰਗੀ ਰੰਗ ਦੀ ਕੱਢਾਈ ਦੇ ਨਾਲ ਹਿੰਦੀ 'ਚ ਕਪੂਰ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਰਾਊਨ ਰੰਗ ਦੀ ਹੁੱਡੀ ਕੈਰੀ ਕੀਤੀ ਹੈ। ਬਿਨਾਂ ਮੇਕਅਪ 'ਚ ਵੀ ਆਲੀਆ ਖੂਬਸੂਰਤ ਲੱਗ ਰਹੀ ਹੈ। ਅੱਖਾਂ ਬੰਦ ਕੀਤੇ ਹੋਏ ਆਲੀਆ ਕੰਨਾਂ 'ਚ airpods ਲਗਾ ਕੇ ਕਿਸੇ ਗਾਣੇ ਦੀ ਧੁੰਨ 'ਚ ਮਗਨ ਨਜ਼ਰ ਆ ਰਹੀ ਹੈ। ਇਸ ਪਿਆਰੀ ਜਿਹੀ ਤਸਵੀਰ ਦੇ ਨਾਲ ਆਲੀਆ ਨੇ ਲਿਖਿਆ-ਕਪੂਰ ਦਾ ਦਿਨ! ਸ਼ਮਸ਼ੇਰਾ ਹੁਣ ਸ਼ਿਨੇਮਾਘਰਾਂ 'ਚ!!! ਜਾਓ ਦੇਖੋ'।

PunjabKesari
ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਰਣਬੀਰ ਕਪੂਰ ਤੋਂ ਇਲਾਵਾ ਸੰਜੇ ਦੱਤ, ਵਾਣੀ ਕਪੂਰ ਵਰਗੇ ਸਿਤਾਰੇ ਹਨ। ਪਰਫਾਰਮੈਂਸ ਦੇ ਲਿਹਾਜ਼ ਨਾਲ ਇਹ ਰਣਬੀਰ ਦੀ ਬਿਹਤਰੀਨ ਫਿਲਮ ਹੈ। ਰਣਬੀਰ ਨੇ 'ਸ਼ਮਸ਼ੇਰਾ' ਅਤੇ 'ਬੱਲੀ ਦੇ ਰੋਲ 'ਚ ਜਾਨ ਪਾ ਦਿੱਤੀ ਹੈ। ਰਿਪੋਰਟ ਅਨੁਸਾਰ 'ਸ਼ਮਸ਼ੇਰਾ' ਦੇ ਪਹਿਲੇ ਦਿਨ ਦਾ ਕਲੈਕਸ਼ਨ ਸਾਲ 2022 ਦੀ ਚੰਗੀ ਓਪਨਿੰਗ ਫਿਲਮਾਂ 'ਚੋਂ ਇਕ ਹੋਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲੇ ਦਿਨ ਫਿਲਮ 10 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰ ਸਕਦੀ ਹੈ।
 


author

Aarti dhillon

Content Editor

Related News