ਆਲੀਆ ਭੱਟ ਦੀ ਭੈਣ ਸ਼ਾਹੀਨ ਦੀ ਫਿਟਨੈਸ ਕੋਚ ਈਸ਼ਾਨ ਮਹਿਰਾ ਨਾਲ ਹੋਈ ਮੰਗਣੀ
Saturday, Apr 18, 2026 - 04:41 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਭੈਣ ਅਤੇ ਮਹੇਸ਼ ਭੱਟ ਦੀ ਬੇਟੀ ਸ਼ਾਹੀਨ ਭੱਟ ਦੀ ਮੰਗਣੀ ਹੋ ਗਈ ਹੈ। ਸ਼ਾਹੀਨ ਨੇ ਇਸ ਖ਼ੁਸ਼ਖ਼ਬਰੀ ਨੂੰ ਸੋਸ਼ਲ ਮੀਡੀਆ ’ਤੇ ਆਪਣੀ ਅਤੇ ਆਪਣੇ ਲੌਂਗ-ਟਾਈਮ ਬੁਆਏਫ੍ਰੈਂਡ ਈਸ਼ਾਨ ਮਹਿਰਾ ਦੀ ਫੋਟੋ ਸ਼ੇਅਰ ਕਰ ਕੇ ਆਪਣੇ ਫੈਨਜ਼ ਦੇ ਨਾਲ ਵੀ ਸਾਂਝਾ ਕੀਤਾ।
ਸ਼ਾਹੀਨ ਨੇ ਕੈਪਸ਼ਨ ਵਿਚ ਲਿਖਿਆ, “ਅਸੀਂ ਸ਼ਾਇਦ ਇਕ-ਦੂਜੇ ਨੂੰ ਕੁਝ ਜ਼ਿਆਦਾ ਹੀ ਪਸੰਦ ਕਰ ਲਿਆ।” ਸ਼ਾਹੀਨ ਦੀਆਂ ਇਨ੍ਹਾਂ ਫੋਟੋਆਂ ’ਤੇ ਅਨੰਨਿਆ ਪਾਂਡੇ, ਆਲੀਆ ਭੱਟ, ਪਰਿਣੀਤੀ ਚੋਪੜਾ, ਅਰਜੁਨ ਕਪੂਰ, ਸੋਨਮ ਕਪੂਰ, ਸ਼ਵੇਤਾ ਬੱਚਨ, ਰਿਧੀਮਾ ਕਪੂਰ, ਨੀਤੂ ਕਪੂਰ ਅਤੇ ਨੀਨਾ ਗੁਪਤਾ ਸਮੇਤ ਕਈ ਹਸਤੀਆਂ ਨੇ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਈਸ਼ਾਨ ਮਹਿਰਾ ਇੱਕ ਖੇਡ ਅਤੇ ਫਿਟਨੈਸ ਕੋਚ ਹੈ, ਜੋ ਔਨਲਾਈਨ ਅਤੇ ਔਫਲਾਈਨ ਦੋਵੇਂ ਤਰ੍ਹਾਂ ਦੀਆਂ ਕਲਾਸਾਂ ਚਲਾਉਂਦਾ ਹੈ। ਉਹ ਇੱਕ ਸਾਬਕਾ ਅੰਤਰਰਾਸ਼ਟਰੀ ਤੈਰਾਕ ਹੈ, ਜਿਸਨੇ ਯੂਥ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਦੋਂ ਤੋਂ ਉਸ ਨੇ ਫਿਟਨੈਸ ਇੰਡਸਟਰੀ ਵਿੱਚ ਕਦਮ ਰੱਖਿਆ। ਉਹ ਇੱਕ ATG-ਪ੍ਰਮਾਣਿਤ ਕੋਚ ਹੈ।
