ਨਸ਼ਾ ਛਡਾਊ ਕੇਂਦਰ ''ਚ ਦਾਖਲ ਹੋਈ ਦੁਨੀਆ ਦੀ ਮਸ਼ਹੂਰ ਗਾਇਕਾ ! ਗ੍ਰਿਫ਼ਤਾਰੀ ਤੋਂ ਬਾਅਦ ਚੁੱਕਿਆ ਵੱਡਾ ਕਦਮ
Tuesday, Apr 14, 2026 - 10:55 AM (IST)
ਲਾਸ ਏਂਜਲਸ (ਭਾਸ਼ਾ)- ਵਿਸ਼ਵ ਪ੍ਰਸਿੱਧ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਇੱਕ ਵਾਰ ਫਿਰ ਮੁਸ਼ਕਲਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ (DUI) ਦੇ ਦੋਸ਼ ਵਿੱਚ ਗ੍ਰਿਫ਼ਤਾਰੀ ਤੋਂ ਲਗਭਗ ਇੱਕ ਮਹੀਨੇ ਬਾਅਦ, 44 ਸਾਲਾ ਬ੍ਰਿਟਨੀ ਹੁਣ ਨਸ਼ਾ ਛਡਾਊ ਕੇਂਦਰ (ਸਬਸਟੈਂਸ ਐਬਿਊਜ਼ ਟ੍ਰੀਟਮੈਂਟ ਫੈਸਿਲਿਟੀ) ਵਿੱਚ ਦਾਖਲ ਹੋ ਗਈ ਹੈ। ਬ੍ਰਿਟਨੀ ਦੇ ਪ੍ਰਤੀਨਿਧੀ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਪੌਪ ਸੁਪਰਸਟਾਰ ਨੇ ਖੁਦ ਆਪਣੀ ਮਰਜ਼ੀ ਨਾਲ ਇਲਾਜ ਕੇਂਦਰ ਵਿੱਚ ਜਾਣ ਦਾ ਫੈਸਲਾ ਕੀਤਾ ਹੈ। ਇਹ ਕਦਮ ਉਨ੍ਹਾਂ ਦੀ ਸਿਹਤ ਅਤੇ ਜੀਵਨ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ; ਕੰਨੜ ਇੰਡਸਟਰੀ 'ਚ ਪਸਰਿਆ ਮਾਤਮ

ਕੈਲੀਫੋਰਨੀਆ ਹਾਈਵੇਅ ਪੈਟਰੋਲ (ਸੀ.ਐੱਚ.ਪੀ.) ਦੇ ਅਨੁਸਾਰ 5 ਮਾਰਚ ਨੂੰ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਵੈਂਚੁਰਾ ਕਾਊਂਟੀ ’ਚ ਯੂ.ਐੱਸ. 101 ’ਤੇ ਇਕ ਬੀ.ਐੱਮ.ਡਬਲਿਊ. ਕਾਰ ਬਹੁਤ ਤੇਜ਼ ਰਫਤਾਰ ਅਤੇ ਬੇਕਾਬੂ ਤਰੀਕੇ ਨਾਲ ਜਾ ਰਹੀ ਹੈ। ਜਦੋਂ ਪੁਲਸ ਨੇ ਗੱਡੀ ਰੋਕੀ ਤਾਂ ਬ੍ਰਿਟਨੀ ਸਪੀਅਰਸ ਕਾਰ ਚਲਾ ਰਹੀ ਸੀ। ਮੌਕੇ 'ਤੇ ਕੀਤੇ ਗਏ 'ਸੋਬਰਾਈਟੀ ਟੈਸਟ' ਤੋਂ ਬਾਅਦ ਉਨ੍ਹਾਂ ਨੂੰ ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਗਰੋਂ ਉਨ੍ਹਾਂ ਨੂੰ ਕਾਉਂਟੀ ਜੇਲ੍ਹ ਲਿਜਾਇਆ ਗਿਆ, ਜਿੱਥੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
