ਐਕਟਰ ਮੈਥਿਊ ਪੈਰੀ ਦੀ ਮੌਤ ਮਾਮਲੇ ''ਚ ਭਾਰਤੀ ਮੂਲ ਦੀ ਔਰਤ ਨੂੰ 15 ਸਾਲ ਦੀ ਸਜ਼ਾ

Friday, Apr 10, 2026 - 03:11 AM (IST)

ਐਕਟਰ ਮੈਥਿਊ ਪੈਰੀ ਦੀ ਮੌਤ ਮਾਮਲੇ ''ਚ ਭਾਰਤੀ ਮੂਲ ਦੀ ਔਰਤ ਨੂੰ 15 ਸਾਲ ਦੀ ਸਜ਼ਾ

ਵਾਸ਼ਿੰਗਟਨ - ਹਾਲੀਵੁੱਡ ਦੇ ਮਸ਼ਹੂਰ ਟੀ.ਵੀ. ਸ਼ੋਅ ‘ਫ੍ਰੈਂਡਜ਼’ ਦੇ ਅਦਾਕਾਰ ਮੈਥਿਊ ਪੈਰੀ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ ਵਿਚ ਅਦਾਲਤ ਨੇ ਭਾਰਤੀ ਮੂਲ ਦੀ ਔਰਤ ਜਸਵੀਨ ਸੰਘਾ ਨੂੰ 15 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਜਸਵੀਨ ਨੂੰ ‘ਕੇਟਾਮਾਈਨ ਕੁਈਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਸਵੀਨ ਸੰਘਾ ਨੇ ਪਿਛਲੇ ਸਾਲ ਸਤੰਬਰ ਵਿਚ ਪੰਜ ਦੋਸ਼ਾਂ ਨੂੰ ਸਵੀਕਾਰ ਕੀਤਾ ਸੀ। ਇਨ੍ਹਾਂ ਵਿਚ ਕੇਟਾਮਾਈਨ ਵੇਚਣ ਦਾ ਦੋਸ਼ ਵੀ ਸ਼ਾਮਲ ਸੀ, ਜਿਸ ਨੂੰ ਮੈਥਿਊ ਪੈਰੀ ਦੀ ਮੌਤ ਦੀ ਵੱਡੀ ਵਜ੍ਹਾ ਮੰਨਿਆ ਗਿਆ। ਕੇਟਾਮਾਈਨ ਇਕ ਬੇਹੋਸ਼ ਕਰਨ ਵਾਲੀ ਦਵਾਈ ਹੈ, ਜਿਸ ਦੀ ਵਰਤੋਂ ਸਿਰਫ਼ ਡਾਕਟਰ ਦੀ ਨਿਗਰਾਨੀ ਵਿਚ ਹੀ ਕੀਤੀ ਜਾਂਦੀ ਹੈ। ਮੈਥਿਊ ਪੈਰੀ ਅਕਤੂਬਰ 2023 ਵਿਚ ਆਪਣੇ ਘਰ ਦੇ ਹੌਟ ਟੱਬ ਵਿਚ ਮ੍ਰਿਤਕ ਪਾਏ ਗਏ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਮੌਤ ਕੇਟਾਮਾਈਨ ਦੇ ਜ਼ਿਆਦਾ ਅਸਰ ਕਾਰਨ ਹੋਈ ਸੀ।


author

Inder Prajapati

Content Editor

Related News