"ਮੈਂ ਇੱਥੇ ਨਹੀਂ ਮਰਨਾ ਚਾਹੁੰਦਾ..."; ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਨੇ ਸੁਣਾਇਆ ਜੇਲ੍ਹ ਦਾ ਦਰਦਨਾਕ ਕਿੱਸਾ

Wednesday, Apr 15, 2026 - 12:54 PM (IST)

"ਮੈਂ ਇੱਥੇ ਨਹੀਂ ਮਰਨਾ ਚਾਹੁੰਦਾ..."; ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਨੇ ਸੁਣਾਇਆ ਜੇਲ੍ਹ ਦਾ ਦਰਦਨਾਕ ਕਿੱਸਾ

ਮੁੰਬਈ : ਮਸ਼ਹੂਰ ਫਿਲਮਕਾਰ ਵਿਕਰਮ ਭੱਟ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਜੇਲ੍ਹ ਦੇ ਦਿਨਾਂ ਦਾ ਭਿਆਨਕ ਅਨੁਭਵ ਸਾਂਝਾ ਕੀਤਾ ਹੈ। ਉਦੈਪੁਰ ਜੇਲ੍ਹ ਵਿੱਚ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਰਾਤ ਉਹ ਮੌਤ ਦੇ ਬਹੁਤ ਕਰੀਬ ਪਹੁੰਚ ਗਏ ਸਨ ਅਤੇ ਇੱਕ 'ਚਮਤਕਾਰ' ਨੇ ਉਨ੍ਹਾਂ ਦੀ ਜਾਨ ਬਚਾਈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ ਗਾਣੇ ਕਰ ਰਹੇ Trend

ਚਾਰ ਕੰਬਲ ਵੀ ਨਾ ਰੋਕ ਸਕੇ ਕੰਬਣੀ 

ਵਿਕਰਮ ਭੱਟ ਨੇ ਦੱਸਿਆ ਕਿ ਜਨਵਰੀ ਦੇ ਅੱਧ ਵਿੱਚ, ਜਦੋਂ ਉਦੈਪੁਰ ਵਿੱਚ ਕੜਾਕੇ ਦੀ ਠੰਢ ਸੀ, ਉਨ੍ਹਾਂ ਨੂੰ ਬੈਰਕ ਨੰਬਰ 10 ਵਿੱਚ ਅਚਾਨਕ ਬਹੁਤ ਤੇਜ਼ ਬੁਖਾਰ ਹੋ ਗਿਆ। ਉਨ੍ਹਾਂ ਦਾ ਸਰੀਰ ਇੰਨਾ ਕੰਬ ਰਿਹਾ ਸੀ ਕਿ ਚਾਰ ਕੰਬਲ ਲੈਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲ ਰਹੀ ਸੀ। ਉਨ੍ਹਾਂ ਕੋਲ ਬੁਖਾਰ ਨਾਪਣ ਦਾ ਕੋਈ ਸਾਧਨ ਨਹੀਂ ਸੀ ਅਤੇ ਉਨ੍ਹਾਂ ਨੇ ਸਿਰਫ ਇੱਕ ਪੈਰਾਸੀਟਾਮੋਲ ਦੀ ਗੋਲੀ ਦੇ ਸਹਾਰੇ ਰਾਤ ਕੱਟੀ। ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਨਾ ਤਾਂ ਡਾਕਟਰ ਮੌਜੂਦ ਸੀ ਅਤੇ ਨਾ ਹੀ ਥਰਮਾਮੀਟਰ। ਡਾਕਟਰ ਨੇ ਬਾਅਦ ਵਿੱਚ ਉਨ੍ਹਾਂ ਨੂੰ ਬਾਹਰਲੇ ਹਸਪਤਾਲ ਰੈਫਰ ਕਰਨ ਲਈ ਲਿਖਿਆ, ਪਰ ਪੁਲਸ ਵਾਲੇ ਉਨ੍ਹਾਂ ਨੂੰ ਲੈ ਕੇ ਨਹੀਂ ਗਏ। ਵਿਕਰਮ ਅਨੁਸਾਰ, ਪੁਲਸ ਮੁਲਾਜ਼ਮ ਕਦੇ VIP  ਸੁਰੱਖਿਆ ਵਿੱਚ ਅਤੇ ਕਦੇ ਕਿਸੇ ਆਦਿਵਾਸੀ ਮੇਲੇ ਵਿੱਚ ਰੁੱਝੇ ਹੋਣ ਦਾ ਬਹਾਨਾ ਬਣਾਉਂਦੇ ਰਹੇ।

ਇਹ ਵੀ ਪੜ੍ਹੋ: ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ ਮਚਾਇਆ ਬਵਾਲ

ਦੇਵੀ ਮਾਂ ਅੱਗੇ ਲਗਾਈ ਅਰਦਾਸ 

ਨਿਰਾਸ਼ ਹੋ ਕੇ ਵਿਕਰਮ ਭੱਟ ਨੇ ਆਪਣੀ ਬੈਰਕ ਵਿੱਚ ਲੱਗੀ ਦੇਵੀ ਮਾਂ ਦੀ ਇੱਕ ਤਸਵੀਰ ਅੱਗੇ ਗੋਡੇ ਟੇਕ ਦਿੱਤੇ। ਉਨ੍ਹਾਂ ਨੇ ਪ੍ਰਾਰਥਨਾ ਕੀਤੀ, "ਜੇਕਰ ਤੁਸੀਂ ਹੋ, ਤਾਂ ਮੈਨੂੰ ਚਮਤਕਾਰ ਦਿਖਾਓ। ਮੈਂ ਇੱਥੇ ਮਰਨਾ ਨਹੀਂ ਚਾਹੁੰਦਾ। ਮੇਰੇ ਬੱਚਿਆਂ, ਪਤਨੀ ਅਤੇ 90 ਸਾਲ ਦੇ ਬਜ਼ੁਰਗ ਪਿਤਾ ਨੂੰ ਮੇਰੀ ਲੋੜ ਹੈ"। ਉਨ੍ਹਾਂ ਦੱਸਿਆ ਕਿ ਇਸ ਅਰਦਾਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਦੀ ਸਿਹਤ ਸੁਧਰਨ ਲੱਗੀ ਅਤੇ ਲਗਭਗ 15 ਦਿਨਾਂ ਬਾਅਦ ਪੁਲਸ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਈ।

ਇਹ ਵੀ ਪੜ੍ਹੋ: 'ਧੁਰੰਦਰ' ਨੇ ਰਚਿਆ ਇਤਿਹਾਸ, 3000 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਬਣੀ ਦੇਸ਼ ਦੀ ਪਹਿਲੀ ਫਿਲਮ ਸੀਰੀਜ਼

ਕਿਉਂ ਹੋਈ ਸੀ ਗ੍ਰਿਫਤਾਰੀ? 

ਜ਼ਿਕਰਯੋਗ ਹੈ ਕਿ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਨੂੰ ਉਦੈਪੁਰ ਦੇ ਇੱਕ ਕਾਰੋਬਾਰੀ ਨਾਲ 30 ਕਰੋੜ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਵਿੱਚ ਰਾਜਸਥਾਨ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੇ ਖਿਲਾਫ ਨਵੰਬਰ ਵਿੱਚ ਕੇਸ ਦਰਜ ਹੋਇਆ ਸੀ। ਫਿਲਹਾਲ, ਫਰਵਰੀ 2026 ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਹਨ।

ਇਹ ਵੀ ਪੜ੍ਹੋ: ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ ਦਿੱਤਾ ਸਟਾਰ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News