Akshay Kumar ਵੀ ਹੋ ਚੁੱਕੇ ਹਨ ਡਾਇਰੈਕਟਰ ਦੀ ਧੋਖਾਧੜੀ ਦੇ ਸ਼ਿਕਾਰ, ਖੁਦ ਕੀਤਾ ਖੁਲਾਸਾ

Thursday, Jul 25, 2024 - 12:09 PM (IST)

Akshay Kumar ਵੀ ਹੋ ਚੁੱਕੇ ਹਨ ਡਾਇਰੈਕਟਰ ਦੀ ਧੋਖਾਧੜੀ ਦੇ ਸ਼ਿਕਾਰ, ਖੁਦ ਕੀਤਾ ਖੁਲਾਸਾ

ਮੁੰਬਈ- ਫ਼ਿਲਮ ਅਤੇ ਟੀ.ਵੀ. ਇੰਡਸਟਰੀ ਦੇ ਅਦਾਕਾਰ ਅਕਸਰ ਨਿਰਮਾਤਾਵਾਂ 'ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹਨ। ਕਈ ਵਾਰ, ਕੰਮ ਕਰਵਾਉਣ ਤੋਂ ਬਾਅਦ, ਨਿਰਮਾਤਾ ਭੁਗਤਾਨ ਕਰਨ ਤੋਂ ਝਿਜਕਦੇ ਹਨ। ਸਿਰਫ ਛੋਟੇ ਹੀ ਨਹੀਂ ਸਗੋਂ ਕਈ ਸੁਪਰਸਟਾਰ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਚੁੱਕੇ ਹਨ। ਇਨ੍ਹਾਂ 'ਚ ਅਕਸ਼ੈ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਅਦਾਕਾਰ ਨੇ ਹਾਲ ਹੀ 'ਚ ਪੈਸਿਆਂ ਨੂੰ ਲੈ ਕੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ Pranitha Subhash ਨੇ ਸੁਣਾਈ ਖੁਸ਼ਖਬਰੀ, ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਵਾਇਰਲ

ਅਕਸ਼ੈ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕਰੀਅਰ 'ਚ ਕੁਝ ਨਿਰਮਾਤਾਵਾਂ ਵੱਲੋਂ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਅਦਾਕਾਰ ਨੇ ਇਹ ਵੀ ਦੱਸਿਆ ਕਿ ਉਹ ਅਜਿਹੀਆਂ ਸਥਿਤੀਆਂ ਨਾਲ ਕਿਵੇਂ ਨਜਿੱਠਦੇ ਹਨ।ਅਦਾਕਾਰ ਆਪਣੀ ਮਿਹਨਤ ਅਤੇ ਅਨੁਸ਼ਾਸਨ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ 'ਸਿਰਫੀਰਾ' ਨੂੰ ਲੈ ਕੇ ਸੁਰਖੀਆਂ 'ਚ ਹੈ।

ਇਹ ਖ਼ਬਰ ਵੀ ਪੜ੍ਹੋ -'ਬਜਟ 2024' 'ਤੇ ਅਦਾਕਾਰਾ ਜਯਾ ਬੱਚਨ ਨੇ ਦਿੱਤੀ ਪ੍ਰਤੀਕਿਰਿਆ, ਕਿਹਾ ਸਾਡੀ ਇੰਡਸਟਰੀ ਲਈ ਕੁਝ ਨਹੀਂ ਹੈ

ਇਸ ਦੌਰਾਨ, ਯੂਟਿਊਬ 'ਤੇ  Abundantia ਐਂਟਰਟੇਨਮੈਂਟ ਦੇ ਇੱਕ ਨਵੇਂ ਐਪੀਸੋਡ ਦੌਰਾਨ ਅਦਾਕਾਰ ਨੇ ਆਪਣੇ ਕੈਰੀਅਰ 'ਚ ਪੈਸੇ ਨੂੰ ਲੈ ਕੇ ਧੋਖਾਧੜੀ ਬਾਰੇ ਗੱਲ ਕੀਤੀ। ਅਕਸ਼ੈ ਕੁਮਾਰ ਨੇ ਕਿਹਾ, "ਇੱਕ-ਦੋ ਨਿਰਮਾਤਾਵਾਂ ਨੇ ਮੇਰੀ ਤਨਖਾਹ ਨਹੀਂ ਦਿੱਤੀ, ਇਹ ਸਿਰਫ ਧੋਖਾ ਹੈ। ਉਨ੍ਹਾਂ ਨੇ ਅਜੇ ਤੱਕ ਮੇਰਾ ਬਕਾਇਆ ਨਹੀਂ ਦਿੱਤਾ ਹੈ। ਹੁਣ ਮੈਂ ਉਨ੍ਹਾਂ ਨਾਲ ਪੈਸਿਆਂ ਨੂੰ ਲੈ ਕੇ ਗੱਲ ਵੀ ਨਹੀਂ ਕਰਦਾ ਅਤੇ ਉਨ੍ਹਾਂ ਤੋਂ ਦੂਰ ਚਲਾ ਜਾਂਦਾ ਹਾਂ।


author

Punjab Desk

Content Editor

Related News