ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਕੀਤੀ 25 ਲੱਖ ਰੁਪਏ ਦੀ ਮਦਦ

Saturday, Jul 06, 2024 - 04:11 PM (IST)

ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਕੀਤੀ 25 ਲੱਖ ਰੁਪਏ ਦੀ ਮਦਦ

ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਮਰਹੂਮ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ 25 ਲੱਖ ਦੀ ਮਦਦ ਕੀਤੀ ਹੈ। ਅਦਾਕਾਰ ਨੇ ਗਲੋਰੀ ਬਾਵਾ ਦੇ ਸਿੱਧੇ ਬੈਂਕ ਅਕਾਊਂਟ 'ਚ ਪੈਸੇ ਪਾਏ ਹਨ।ਦਰਅਸਲ ਗਲੋਰੀ ਬਾਵਾ ਨੇ ਕੁਝ ਦਿਨ ਪਹਿਲਾਂ ਫੇਸਬੁੱਕ ਪੋਸਟ ਪਾ ਕੇ ਮਦਦ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਮੰਤਰੀ ਕੁਲਦੀਪ ਧਾਲੀਵਾਲ ਵੀ ਉਨ੍ਹਾਂ ਦੇ ਘਰ ਪਹੁੰਚੇ ਤੇ ਇਕ ਲੱਖ ਰੁਪਏ ਦੀ ਮਦਦ ਕੀਤੀ ਸੀ। ਇਸ ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਨੇ ਵੀ ਇਕ ਲੱਖ ਰੁਪਏ ਦਿੱਤੇ ਸਨ।

ਇਹ ਵੀ ਪੜ੍ਹੋ- 'ਬਿੱਗ ਬੌਸ 17' ਦਾ ਇਹ ਪ੍ਰਤੀਯੋਗੀ ਹੋਇਆ ਹਾਦਸੇ ਦਾ ਸ਼ਿਕਾਰ, ਵਾਲ -ਵਾਲ ਬਚੀ ਜਾਨ

ਮਾੜੀ ਆਰਥਿਕ ਹਾਲਤ ਅਤੇ ਜੱਦੀ ਜਾਇਦਾਦ 'ਤੇ ਕਬਜ਼ਾ ਹੋਣ ਕਾਰਨ ਗਲੋਰੀ ਨੇ 2 ਹਫਤੇ ਪਹਿਲਾਂ ਸੋਸ਼ਲ ਮੀਡੀਆ 'ਤੇ ਦੇਸ਼ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਭਰੋਸਾ ਦਿੱਤਾ ਹੈ ਕਿ ਕਬਜ਼ੇ ਛੁਡਵਾਏ ਜਾਣਗੇ।

ਇਹ ਵੀ ਪੜ੍ਹੋ- ਬ੍ਰੈਸਟ ਕੈਂਸਰ ਨਾਲ ਲੜ ਰਹੀ Hina khan ਨੇ ਦਿਖਾਏ ਸਰੀਰ 'ਤੇ ਪਏ ਨਿਸ਼ਾਨ, ਤਸਵੀਰਾਂ ਕੀਤੀਆਂ ਸਾਂਝੀਆਂ

ਤੁਹਾਨੂੰ ਦੱਸ ਦਈਏ ਕਿ ਗੁਰਮੀਤ ਬਾਵਾ ਨੇ ਆਪਣੀ ਜ਼ਿੰਦਗੀ ਦੇ 50 ਤੋਂ ਵੱਧ ਸਾਲ ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤੇ ਹਨ। ਜਨਵਰੀ 2022 'ਚ, ਉਨ੍ਹਾਂ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਗੁਰਦਾਸਪੁਰ ਦੇ ਜੰਮਪਲ ਗੁਰਮੀਤ ਬਾਵਾ ਰਵਾਇਤੀ ਪੰਜਾਬੀ ਲੋਕ ਗਾਇਕੀ ਨੂੰ ਵਿਦੇਸ਼ਾਂ ਤੱਕ ਲੈ ਕੇ ਗਏ। ਮਕਬੂਲ ਗੁਰਮੀਤ ਬਾਵਾ ਨੂੰ ਘੋੜੀ, ਜੁਗਨੀ ਆਦਿ 'ਚ ਲੰਮੀ ਹੇਕ ਲਈ ਮਲਿਕਾ-ਏ-ਹੇਕ ਦਾ ਖਿਤਾਬ ਮਿਲਿਆ ਸੀ। ਉਨ੍ਹਾਂ ਦੀ ਹੇਕ 45 ਸੈਕਿੰਡ ਤਕ ਚੱਲੀ, ਜੋ ਅੱਜ ਤੱਕ ਦਾ ਵਿਸ਼ਵ ਰਿਕਾਰਡ ਹੈ।


author

Priyanka

Content Editor

Related News