ਫਲਾਪ ਫ਼ਿਲਮਾਂ ਲਈ ਅਕਸ਼ੇ ਨੇ ਖ਼ੁਦ ਨੂੰ ਮੰਨਿਆ ਜ਼ਿੰਮੇਵਾਰ, ਕਿਹਾ- ‘ਇਹ ਸਾਰੀ ਮੇਰੀ ਗਲਤੀ...’

08/21/2022 2:16:33 PM

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੇ ਸਿਤਾਰੇ ਇਨ੍ਹੀਂ ਦਿਨੀਂ ਕੁਝ ਠੀਕ ਨਹੀਂ ਚੱਲ ਰਹੇ। ਇਕ-ਇਕ ਕਰਕੇ ਉਸ ਦੀਆਂ ਸਾਰੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਫਲਾਪ ਹੋ ਰਹੀਆਂ ਹਨ ਪਰ ਅਕਸ਼ੇ ਤਾਂ ਅਕਸ਼ੇ ਹਨ, ‘ਰਕਸ਼ਾ ਬੰਧਨ’ ਫਲਾਪ ਹੋਇਆਂ ਅਜੇ 10 ਦਿਨ ਵੀ ਨਹੀਂ ਹੋਏ ਤੇ ਅਕਸ਼ੇ ਨੇ ਨਵੀਂ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ। ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਕਠਪੁਤਲੀ’ ਦਾ ਟਰੇਲਰ ਸ਼ਨੀਵਾਰ ਨੂੰ ਦਰਸ਼ਕਾਂ ਦੇ ਸਾਹਮਣੇ ਰਿਲੀਜ਼ ਕੀਤਾ ਗਿਆ।

ਹਾਲਾਂਕਿ ਆਪਣੀ ਫ਼ਿਲਮ ਦੇ ਟਰੇਲਰ ਲਾਂਚ ਇਵੈਂਟ ਮੌਕੇ ਅਕਸ਼ੇ ਕੁਮਾਰ ਨੇ ਬਾਕਸ ਆਫਿਸ ’ਤੇ ਲਗਾਤਾਰ ਫਲਾਪ ਹੋ ਰਹੀਆਂ ਫ਼ਿਲਮਾਂ ’ਤੇ ਵੀ ਗੱਲਬਾਤ ਕੀਤੀ। ‘ਕਟਪੁਤਲੀ’ ਦੇ ਟਰੇਲਰ ਲਾਂਚ ਮੌਕੇ ਜਦੋਂ ਅਕਸ਼ੇ ਕੁਮਾਰ ਕੋਲੋਂ ਪੁੱਛਿਆ ਗਿਆ ਕਿ ਤੁਹਾਡੀਆਂ ਫ਼ਿਲਮਾਂ ਲਗਾਤਾਰ ਫਲਾਪ ਕਿਉਂ ਹੋ ਰਹੀਆਂ ਹਨ ਤਾਂ ਇਸ ’ਤੇ ਖੁੱਲ੍ਹ ਕੇ ਉਨ੍ਹਾਂ ਗੱਲਬਾਤ ਕੀਤੀ। ਅਕਸ਼ੇ ਨੇ ਕਿਹਾ ਕਿ ਉਹ ਸਮਝਣਾ ਚਾਹੁੰਦੇ ਹਨ ਕਿ ਦਰਸ਼ਕ ਕੀ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ

ਅਕਸ਼ੇ ਨੇ ਕਿਹਾ, ‘‘ਫ਼ਿਲਮਾਂ ਨਹੀਂ ਚੱਲ ਰਹੀਆਂ ਹਨ, ਇਹ ਸਾਡੀ ਗਲਤੀ ਹੈ, ਮੇਰੀ ਗਲਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਮੈਨੂੰ ਬਦਲਾਅ ਕਰਨਾ ਪਵੇਗਾ, ਮੈਂ ਸਮਝਣਾ ਹੈ ਕਿ ਦਰਸ਼ਕ ਕੀ ਚਾਹੁੰਦੇ ਹਨ। ਫ਼ਿਲਮਾਂ ਦੀ ਅਸਫਲਤਾ ਲਈ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ।’’

ਇਸ ਸਾਲ ਅਕਸ਼ੇ ਕੁਮਾਰ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ‘ਬੱਚਨ ਪਾਂਡੇ’, ‘ਸਮਰਾਟ ਪ੍ਰਿਥਵੀਰਾਜ’ ਤੇ ‘ਰਕਸ਼ਾ ਬੰਧਨ’। ਇਹ ਤਿੰਨੇ ਫ਼ਿਲਮਾਂ ਹੀ ਬਾਕਸ ਆਫਿਸ ’ਤੇ ਫਲਾਪ ਰਹੀਆਂ। ਸਿਨੇਮਾਘਰਾਂ ’ਚ ਰੋਹਿਤ ਸ਼ੈੱਟੀ ਦੀ ‘ਸੂਰਿਆਵੰਸ਼ੀ’ ਤੋਂ ਬਾਅਦ ਹੀ ਅਕਸ਼ੇ ਦਾ ਜਾਦੂ ਫਿੱਕਾ ਪੈ ਗਿਆ ਹੈ। ‘ਸਮਰਾਟ ਪ੍ਰਿਥਵੀਰਾਜ’ ਦੀ ਰਿਲੀਜ਼ ਤੋਂ ਬਾਅਦ ਤਾਂ ਫ਼ਿਲਮ ਦੇ ਡਾਇਰੈਕਟਰ ਚੰਦਰਪ੍ਰਕਾਸ਼ ਦਿਵੇਦੀ ਨੇ ਉਨ੍ਹਾਂ ’ਤੇ ਕਾਫੀ ਗੰਭੀਰ ਦੋਸ਼ ਲਗਾਏ ਸਨ ਤੇ ਸਿੱਧੇ ਤੌਰ ’ਤੇ ਫ਼ਿਲਮ ਨਾ ਚੱਲਣ ਦਾ ਕਾਰਨ ਅਕਸ਼ੇ ਨੂੰ ਹੀ ਦੱਸਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News