ਅਕਸ਼ੈ ਨੂੰ ਏਅਰਪੋਰਟ ’ਤੇ ਦੇਖ ਕੇ ਬਜ਼ੁਰਗ ਔਰਤ ਲੱਗ ਗਈ ਰੋਣ, ਇਹ ਦੇਖ ਕੇ ਅਦਾਕਾਰ ਹੋ ਗਏ ਭਾਵੁਕ

Tuesday, Aug 02, 2022 - 04:18 PM (IST)

ਅਕਸ਼ੈ ਨੂੰ ਏਅਰਪੋਰਟ ’ਤੇ ਦੇਖ ਕੇ ਬਜ਼ੁਰਗ ਔਰਤ ਲੱਗ ਗਈ ਰੋਣ, ਇਹ ਦੇਖ ਕੇ ਅਦਾਕਾਰ ਹੋ ਗਏ ਭਾਵੁਕ

ਬਾਲੀਵੁੱਡ ਡੈਸਕ- ਅਕਸ਼ੈ ਕੁਮਾਰ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰ ਨੇ ਆਪਣੀ  ਇਕ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਮੁੰਬਈ ਪਰਤੇ ਸਨ। ਉੱਥੋਂ ਵਾਪਸ ਆਉਂਦੇ ਸਮੇਂ ਉਹ ਫ਼ੋਟੋਗ੍ਰਾਫ਼ਰ ਦੇ ਕੈਮਰੇ ’ਚ ਕੈਦ ਹੋ ਗਏ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚੋਂ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ,ਜੋ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਰਹੀਆਂ ਹਨ।

PunjabKesari

ਦਰਅਸਲ ਏਅਰਪੋਰਟ ’ਤੇ ਸਪੋਟ ਹੋਏ ਅਕਸ਼ੈ ਕੁਮਾਰ ਨੂੰ ਦੇਖ ਕੇ ਇਕ ਬਜ਼ੁਰਗ ਮਹਿਲਾ ਪ੍ਰਸ਼ੰਸਕ ਉਸ ਕੋਲ ਆਈ, ਜਿਸ ਨੂੰ ਦੇਖ ਕੇ ਅਕਸ਼ੈ ਦੇ ਚਿਹਰੇ ’ਤੇ ਮੁਸਕਾਨ ਆ ਗਈ। ਔਰਤ ਨੇ ਅਦਾਕਾਰ ਨੂੰ ਜੱਫ਼ੀ ਪਾ ਕੇ ਉਸ ਨੂੰ ਪਿਆਰ ਕੀਤਾ ਅਤੇ ਕੁਝ ਹੀ ਦੇਰ ’ਚ ਬਹੁਤ ਭਾਵੁਕ ਹੋ ਕੇ ਰੋਣ ਲੱਗ ਗਈ।

PunjabKesari

ਇਹ ਵੀ ਪੜ੍ਹੋ: ਰਸ਼ਮੀ ਦੇਸਾਈ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਅਦਾਕਾਰਾ ਨੇ ਹੌਟ ਅੰਦਾਜ਼ ’ਚ ਦਿੱਤੇ ਪੋਜ਼

ਆਪਣੀ ਪ੍ਰਸ਼ੰਸਕ ਨੂੰ ਇਸ ਤਰ੍ਹਾਂ ਦੇਖ ਕੇ ਅਕਸ਼ੈ ਵੀ ਭਾਵੁਕ ਹੋ ਗਏ। ਅਦਾਕਾਰ ਦੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਖੂਬ ਦੇਖੀਆਂ ਜਾ ਰਹੀਆਂ ਹਨ।

 
 
 
 
 
 
 
 
 
 
 
 
 
 
 

A post shared by Koimoi.com (@koimoi)

 

ਇਹ ਵੀ ਪੜ੍ਹੋ: ਮੁੰਬਈ ਪਰਤੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ, ਦੇਖੋ ਜੋੜੇ ਦੀਆਂ ਖੂਬਸੂਰਤ ਤਸਵੀਰਾਂ

ਅਕਸ਼ੈ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਬਹੁਤ ਜਲਦ ਫ਼ਿਲਮ ‘ਰਕਸ਼ਾ ਬੰਧਨ’ ’ਚ ਨਜ਼ਰ ਆਉਣਗੇ। ਅਦਾਕਾਰ ਦੀ ਇਹ ਫ਼ਿਲਮ ਰੱਖੜੀ ਦੇ ਮੌਕੇ 11 ਅਗਸਤ ਨੂੰ ਰਿਲੀਜ਼ ਹੋਵੇਗੀ।


 


author

Anuradha

Content Editor

Related News