ਫਿਲਮ ‘ਕੇਸਰੀ ਵੀਰ’ ਦੇ ਟ੍ਰੇਲਰ ਲਾਂਚ ਮੌਕੇ ਅਕਾਂਕਸ਼ਾ ਨੇ ਕੀਤੀ ਦਿਲ ਛੂਹ ਲੈਣ ਵਾਲੀ ਗੱਲ
Wednesday, Apr 30, 2025 - 05:00 PM (IST)

ਮੁੰਬਈ- ਫਿਲਮ ‘ਕੇਸਰੀ ਵੀਰ ਦੇ ਟ੍ਰੇਲਰ ਲਾਂਚ ਮੌਕੇ ਅਦਾਕਾਰਾ ਅਕਾਂਕਸ਼ਾ ਸ਼ਰਮਾ ਨੇ ਮੰਚ ਤੋਂ ਦਿਲ ਛੂਹ ਲੈਣ ਵਾਲੀ ਗੱਲ ਕਹੀ। ਉਸ ਨੇ ਕਿਹਾ, ‘‘ਹਰ ਹਰ ਮਹਾਦੇਵ। ਜਦੋਂ ਮੈਂ ਮੁੰਬਈ ਆਈ ਸੀ ਤਾਂ ਮਹਾਦੇਵ ਦੀ ਕ੍ਰਿਪਾ ਲੈ ਕੇ ਆਈ ਸੀ। ਸਾਲਾਂ ਤੱਕ ਸਟ੍ਰਗਲ ਕੀਤਾ, ਆਡੀਸ਼ਨ ਦਿੱਤੇ, ਰਿਜੈਕਸ਼ਨ ਝੱਲੇ ਪਰ ਸ਼ਿਵ ਨੂੰ ਹਮੇਸ਼ਾ ਇਹੀ ਪ੍ਰਾਰਥਨਾ ਕੀਤੀ ‘ਤੁਸੀਂ ਹੀ ਮੇਰੇ ਲਈ ਚੰਗਾ ਕਰੋਗੇ’ ਤੇ ਭਰੋਸਾ ਨਹੀਂ ਹੁੰਦਾ, ਜਦੋਂ ਸਭ ਤੋਂ ਜ਼ਿਆਦਾ ਮੁਸ਼ਕਿਲ ਸਮਾਂ ਸੀ ਉਦੋਂ ਹੀ ਇਹ ਫਿਲਮ ‘ਕੇਸਰੀ ਵੀਰ’ ਮੇਰੇ ਕੋਲ ਆਈ ਤੇ ਉਹ ਵੀ ਭਗਵਾਨ ਸ਼ਿਵ ’ਤੇ ਆਧਾਰਿਤ। ਮੈਂ ਕਿਵੇਂ ਮਨ੍ਹਾ ਕਰ ਸਕਦੀ ਸੀ? ’’
ਉਸ ਨੇ ਅੱਗੇ ਕਿਹਾ, ‘‘ਮੈਂ ਹਮੇਸ਼ਾ ਕੁਝ ਪਾਵਰਫੁਲ ਕਰਨਾ ਚਾਹੁੰਦੀ ਸੀ ਅਤੇ ਇਹ ਮੇਰੀ ਪਹਿਲੀ ਫਿਲਮ ਬਣ ਗਈ, ਇਹ ਮੇਰੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ। ਮੈਂ ਆਪਣੇ ਸ਼ਿਵ ਦਾ, ਗਨੂ ਸਰ ਦਾ, ਪ੍ਰਿੰਸ ਸਰ ਦਾ, ਸੂਰਜ ਦਾ ਤੇ ਸੁਨੀਲ ਸਰ ਦਾ ਦਿਲੋਂ ਧੰਨਵਾਦ ਕਰਦੀ ਹਾਂ। ਇਹ ਸਭ ਮੇਰੇ ਲਈ ਬਹੁਤ ਸਪੈਸ਼ਲ ਹੈ। ਮੈਂ ਕੁਝ ਨਹੀਂ, ਬਸ ਸ਼ੁਕਰਗੁਜ਼ਾਰ ਹਾਂ।