ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ
Monday, Jul 21, 2025 - 11:32 AM (IST)

ਐਂਟਰਟੇਨਮੈਂਟ ਡੈਸਕ- ਸਾਊਥ ਸਿਨੇਮਾ ਦੇ ਸੁਪਰਸਟਾਰ ਅਤੇ ਰੇਸਿੰਗ ਪ੍ਰੇਮੀ ਅਜੀਤ ਕੁਮਾਰ ਇੱਕ ਵਾਰ ਫਿਰ ਭਿਆਨਕ ਰੇਸਿੰਗ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਲ ਹੀ 'ਚ ਉਨ੍ਹਾਂ ਦੀ ਕਾਰ GT4 ਯੂਰੋਪੀਅਨ ਸੀਰੀਜ਼ ਦੇ ਦੂਜੇ ਰਾਊਂਡ ਦੌਰਾਨ ਹਾਦਸਗ੍ਰਸਤ ਹੋ ਗਈ। ਇਹ ਖਬਰ ਜਿਵੇਂ ਹੀ ਸਾਹਮਣੇ ਆਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵੱਧ ਗਈ। ਹਾਲਾਂਕਿ ਅਜੀਤ ਕੁਮਾਰ ਇਸ ਹਾਦਸੇ ਵਿਚ ਵਾਲ-ਵਾਲ ਬੱਚ ਗਏ। ਇਹ ਘਟਨਾ ਇਟਲੀ ਦੇ ਮਿਸਾਨੋ ਰੇਸ ਟ੍ਰੈਕ ‘ਤੇ ਵਾਪਰੀ, ਜਦੋਂ ਉਹ ਦੂਜੇ ਰਾਊਂਡ ਵਿੱਚ ਹਿੱਸਾ ਲੈ ਰਹੇ ਸਨ। ਖੁਸ਼ਕਿਸਮਤੀ ਨਾਲ, ਅਜੀਤ ਕੁਮਾਰ ਬਿਲਕੁਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ, ਉਨ੍ਹਾਂ ਨੂੰ ਰੇਸ ਤੋਂ ਹਟਣਾ ਪਿਆ।
ਅਜੀਤ ਦੀ ਗੱਡੀ ਦੀ ਟੱਕਰ ਕਿਵੇਂ ਹੋਈ?
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਜੀਤ ਦੀ ਕਾਰ ਟ੍ਰੈਕ ਉੱਤੇ ਖੜੀ ਇੱਕ ਹੋਰ ਕਾਰ ਨਾਲ ਟਕਰਾ ਗਈ। ਉਸ ਸਮੇਂ ਅਜੀਤ ਨੇ ਬਹੁਤ ਹੋਸ਼ਿਆਰੀ ਅਤੇ ਤੇਜ਼ ਪ੍ਰਤੀਕਿਰਿਆ ਨਾਲ ਵੱਡੇ ਹਾਦਸੇ ਨੂੰ ਟਾਲਣ ਵਿਚ ਅਹਿਮ ਭੂਮਿਕਾ ਨਿਭਾਈ। ਇਹ ਉਨ੍ਹਾਂ ਦੇ ਰੇਸਿੰਗ ਅਨੁਭਵ ਅਤੇ ਨਿਪੁੰਨਤਾ ਦਾ ਸਬੂਤ ਹੈ। ਇੱਕ ਵੀਡੀਓ ਵਿੱਚ ਅਜੀਤ ਨੂੰ ਹਾਦਸੇ ਵਾਲੀ ਥਾਂ 'ਤੇ ਸਫਾਈ ਕਰਮਚਾਰੀਆਂ ਦੀ ਮਦਦ ਕਰਦੇ ਹੋਏ ਦੇਖਿਆ ਗਿਆ।
Out of the race with damage, but still happy to help with the clean-up.
— GT4 European Series (@gt4series) July 20, 2025
Full respect, Ajith Kumar 🫡
📺 https://t.co/kWgHvjxvb7#gt4europe I #gt4 pic.twitter.com/yi7JnuWbI6
ਰੇਸਿੰਗ ਅਤੇ ਸਿਨੇਮਾ ਦੋਹਾਂ ਵਿੱਚ ਨਿਪੁੰਨ
ਅਜੀਤ ਕੁਮਾਰ ਦੀ ਰੇਸਿੰਗ ਯਾਤਰਾ 2003 ਤੋਂ ਚੱਲ ਰਹੀ ਹੈ। ਉਹ 2010 ਵਿੱਚ ਫਾਰਮੂਲਾ 2 ਚੈਂਪੀਅਨਸ਼ਿਪ ਵਿੱਚ ਭਾਗ ਲੈ ਚੁੱਕੇ ਹਨ। ਉਨ੍ਹਾਂ ਨੇ ਜਰਮਨੀ, ਮਲੇਸ਼ੀਆ ਵਰਗੇ ਦੇਸ਼ਾਂ ਵਿੱਚ ਵੀ ਰੇਸਿੰਗ ਕੀਤੀ ਹੈ। ਹਾਲ ਹੀ ਵਿੱਚ, ਅਜੀਤ ਨੂੰ ਭਾਰਤ ਸਰਕਾਰ ਵੱਲੋਂ ਫਿਲਮ ਅਤੇ ਰੇਸਿੰਗ ਦੋਹਾਂ ਖੇਤਰਾਂ ਵਿੱਚ ਯੋਗਦਾਨ ਦੇ ਸਨਮਾਲ ਵਿਚ ਪਦਮ ਭੂਸ਼ਣ ਨਾਲ ਨਵਾਜਿਆ ਗਿਆ ਸੀ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਦਾ ਦੇਹਾਂਤ
ਫਿਲਮੀ ਮੋਰਚੇ ‘ਤੇ
ਅਜੀਤ ਦੀ ਆਖਰੀ ਫਿਲਮ ‘Good Bad Ugly’ ਸੀ ਜੋ 2025 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤਮਿਲ ਫਿਲਮ ਬਣੀ। ਇਹ ਫਿਲਮ ਅਧਿਕ ਰਵੀਚੰਦਰਨ ਵੱਲੋਂ ਨਿਰਦੇਸ਼ਿਤ ਸੀ। ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਅਗਲੀ ਫਿਲਮ ਵੀ ਅਧਿਕ ਹੀ ਨਿਰਦੇਸ਼ਿਤ ਕਰਨਗੇ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ
ਅਗਲਾ ਟੀਚਾ: ਬੈਲਜੀਅਮ
ਅਜੀਤ ਹੁਣ GT4 ਯੂਰੋਪੀਅਨ ਸੀਰੀਜ਼ ਦੇ ਤੀਸਰੇ ਰਾਊਂਡ ਲਈ ਤਿਆਰੀ ਕਰ ਰਹੇ ਹਨ, ਜੋ ਕਿ ਬੈਲਜੀਅਮ ਦੇ Spa-Francorchamps ਸਰਕਿਟ ‘ਤੇ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8