1 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਏ. ਜੇ. ਧਰਮਾਨੀ ਦਾ ਗੀਤ ‘ਡਾਇਮੰਡ’ (ਵੀਡੀਓ)

Wednesday, Nov 04, 2020 - 12:07 PM (IST)

1 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਏ. ਜੇ. ਧਰਮਾਨੀ ਦਾ ਗੀਤ ‘ਡਾਇਮੰਡ’ (ਵੀਡੀਓ)

ਜਲੰਧਰ (ਬਿਊਰੋ)– ਹਾਲ ਹੀ ’ਚ ਪੰਜਾਬੀ ਗਾਇਕ ਏ. ਜੇ. ਧਰਮਾਨੀ ਦਾ ਨਵਾਂ ਗੀਤ ‘ਡਾਇਮੰਡ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਨੂੰ ਕੁਝ ਹੀ ਦਿਨਾਂ ’ਚ ਯੂਟਿਊਬ ’ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ‘ਡਾਇਮੰਡ’ ਗੀਤ ਏ. ਜੇ. ਧਰਮਾਨੀ ਵਲੋਂ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ। ਏ. ਜੇ. ਧਰਮਾਨੀ ਦਾ ਇਹ ਗੀਤ ਵਿਆਹ ਵਾਲੇ ਮਾਹੌਲ ਨੂੰ ਦਰਸਾਉਂਦਾ ਹੈ ਤੇ ਵਿਆਹਾਂ ਦੇ ਸੀਜ਼ਨ ’ਚ ਇਹ ਗੀਤ ਖੂਬ ਢੁੱਕਦਾ ਹੈ।

 
 
 
 
 
 
 
 
 
 
 
 
 
 

Thanks everyone for supporting DIAMOND 💎💎💎💎 Make your reels and we will share on our profile #diamond #wedding @speedrecords @jagbanionline @ptc.network

A post shared by AJ Dharmani (@ajdharmani) on Nov 3, 2020 at 3:34am PST

ਗੀਤ ’ਚ ਏ. ਜੇ. ਧਰਮਾਨੀ ਦੇ ਨਾਲ ਸਵਾਤੀ ਵਿਰਕ ਨੇ ਫੀਚਰ ਕੀਤਾ ਹੈ। ਗੀਤ ਨੂੰ ਮਿਊਜ਼ਿਕ ਗੁਪਜ਼ ਸਿਹਰਾ ਨੇ ਦਿੱਤਾ ਹੈ। ‘ਡਾਇਮੰਡ’ ਗੀਤ ਦੀ ਸਟੋਰੀ ਡਾਇਰੈਕਸ਼ਨ ਏ. ਜੇ. ਧਰਮਾਨੀ ਵਲੋਂ ਖੁਦ ਕੀਤੀ ਗਈ ਹੈ, ਜਦਕਿ ਵੀਡੀਓ ਧਰਮਾਨੀ ਫਿਲਮਜ਼ ਵਲੋਂ ਬਣਾਈ ਗਈ ਹੈ। ਇਸ ਗੀਤ ਨੂੰ ਬਣਾਉਣ ’ਚ ਖਾਸ ਧੰਨਵਾਦ ਸਤਿੰਦਰ ਚਾਵਲਾ, ਜਸਵਿੰਦਰ ਚਾਵਲਾ, ਸੁਨੀਲ ਕੁਮਾਰ ਤੇ ਰੌਬੀ ਸਿੰਘ ਦਾ ਹੈ।

PunjabKesari

ਏ. ਜੇ. ਧਰਮਾਨੀ ਦੇ ਇਸ ਗੀਤ ਨੂੰ ਵੱਖ-ਵੱਖ ਪੰਜਾਬੀ ਕਲਾਕਾਰ ਵੀ ਖੂਬ ਪਸੰਦ ਕਰ ਰਹੇ ਹਨ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਸ ਨੂੰ ਸ਼ੇਅਰ ਕਰਨ ਦੇ ਨਾਲ-ਨਾਲ ਗੀਤ ’ਤੇ ਵੀਡੀਓਜ਼ ਵੀ ਬਣਾ ਰਹੇ ਹਨ।

ਦੱਸਣਯੋਗ ਹੈ ਕਿ ਏ. ਜੇ. ਧਰਮਾਨੀ ਇਸ ਤੋਂ ਪਹਿਲਾਂ ਵੀ ਕਈ ਖੂਬਸੂਰਤ ਗੀਤ ਲੋਕਾਂ ਦੀ ਝੋਲੀ ਪਾ ਚੁੱਕੇ ਹਨ, ਜਿਨ੍ਹਾਂ ’ਚ ‘ਯਾਰ ਦਾ ਵਿਆਹ’, ‘ਯਾਰੀਆਂ’, ‘ਸਟੋਨਰ’, ‘ਮੰਗਣੀ’, ‘ਰੈੱਡ ਸੂਟ’ ਤੇ ‘ਕਾਰਤੂਸ’ ਸ਼ਾਮਲ ਹਨ।


author

Rahul Singh

Content Editor

Related News