ਧੀ ਨੂੰ ਲਿੱਪ ਕਿੱਸ ਕਰਦਿਆਂ ਐਸ਼ਵਰਿਆ ਰਾਏ ਨੇ ਸਾਂਝੀ ਕੀਤੀ ਤਸਵੀਰ, ਲੋਕਾਂ ਨੇ ਕਰ ਦਿੱਤਾ ਟਰੋਲ

Wednesday, Nov 16, 2022 - 12:23 PM (IST)

ਧੀ ਨੂੰ ਲਿੱਪ ਕਿੱਸ ਕਰਦਿਆਂ ਐਸ਼ਵਰਿਆ ਰਾਏ ਨੇ ਸਾਂਝੀ ਕੀਤੀ ਤਸਵੀਰ, ਲੋਕਾਂ ਨੇ ਕਰ ਦਿੱਤਾ ਟਰੋਲ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਹ ਆਪਣੀ ਇਕ ਤਸਵੀਰ ਨੂੰ ਲੈ ਕੇ ਟਰੋਲ ਹੋ ਰਹੀ ਹੈ। ਐਸ਼ਵਰਿਆ ਦੀ ਤਸਵੀਰ ਨੂੰ ਲੋਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ, ਉਥੇ ਕੁਝ ਲੋਕ ਉਸ ਨੂੰ ਸੰਸਕ੍ਰਿਤੀ ਦਾ ਪਾਠ ਪੜ੍ਹਾਉਂਦੇ ਨਜ਼ਰ ਆ ਰਹੇ ਹਨ। ਐਸ਼ਵਰਿਆ ਰਾਏ ਬੱਚਨ ਦੀ ਨਵੀਂ ਤਸਵੀਰ ’ਤੇ ਹੰਗਾਮਾ ਵਧਦਾ ਹੀ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਅਸਲ ’ਚ ਅੱਜ ਯਾਨੀ 16 ਨਵੰਬਰ ਨੂੰ ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਦਾ ਜਨਮਦਿਨ ਹੈ। ਅਦਾਕਾਰਾ ਨੇ ਰਾਤ 12 ਵਜੇ ਧੀ ਦੇ ਜਨਮਦਿਨ ਸੈਲੀਬ੍ਰੇਸ਼ਨ ਦੀ ਇਕ ਤਸਵੀਰ ਸਾਂਝੀ ਕੀਤੀ। ਤਸਵੀਰ ’ਚ ਐਸ਼ਵਰਿਆ ਰਾਏ ਧੀ ਦਾ 11ਵਾਂ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ’ਚ ਐਸ਼ਵਰਿਆ ਧੀ ਨੂੰ ਲਿੱਪ ਕਿੱਸ ਕਰ ਰਹੀ ਹੈ।

ਤਸਵੀਰ ਸਾਂਝੀ ਕਰਨ ਦੇ ਨਾਲ ਐਸ਼ਵਰਿਆ ਨੇ ਲਿਖਿਆ, ‘‘ਮਾਈ ਲਵ, ਮਾਈ ਲਾਈਫ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਮੇਰੀ ਆਰਾਧਿਆ।’’

PunjabKesari

ਐਸ਼ਵਰਿਆ ਰਾਏ ਦੀ ਇਸ ਤਸਵੀਰ ’ਤੇ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਇਕ ਪਾਸੇ ਲੋਕ ਮਾਂ-ਧੀ ਦੇ ਪਿਆਰ ਦੀ ਨਜ਼ਰ ਉਤਾਰ ਰਹੇ ਹਨ, ਤਾਰੀਫ਼ਾਂ ਦੇ ਪੁੱਲ ਬੰਨ੍ਹ ਰਹੇ ਹਨ, ਉਥੇ ਦੂਜੇ ਪਾਸੇ ਕੁਝ ਲੋਕ ਐਸ਼ਵਰਿਆ ਨੂੰ ਸੰਸਕ੍ਰਿਤੀ ਦਾ ਪਾਠ ਪੜ੍ਹਾਉਂਦੇ ਨਜ਼ਰ ਆ ਰਹੇ ਹਨ।

ਅਦਾਕਾਰਾ ਨੂੰ ਇਹ ਕਹਿ ਕੇ ਟਰੋਲ ਕੀਤਾ ਜਾ ਰਿਹਾ ਹੈ ਕਿ ਪੁੱਤ-ਧੀ ਨੂੰ ਬੁੱਲ੍ਹਾਂ ’ਤੇ ਕਿੱਸ ਕਰਨਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਉਥੇ ਇਕ ਯੂਜ਼ਰ ਨੇ ਲਿਖਿਆ, ‘‘ਤੁਸੀਂ ਇੰਝ ਪਿਆਰ ਕਰ ਰਹੇ ਹੋ, ਠੀਕ ਹੈ ਪਰ ਅਜਿਹੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਨਹੀਂ ਕਰਨੀ ਚਾਹੀਦੀ।’’

ਨੋਟ– ਐਸ਼ਵਰਿਆ ਦੀ ਇਸ ਤਸਵੀਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।


author

Rahul Singh

Content Editor

Related News