ਅਭਿਸ਼ੇਕ-ਆਰਾਧਿਆ ਨਾਲ ਮੁੰਬਈ ਪਰਤੀ ਐਸ਼ਵਰਿਆ ਰਾਏ, ਧੀ ਦਾ ਹੱਥ ਫੜ ਕਾਰ ਵਾਲ ਵੱਧਦੀ ਨਜ਼ਰ ਆਈ ਅਦਾਕਾਰਾ
Tuesday, Jul 19, 2022 - 12:22 PM (IST)
ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਸਟਾਰ ਅਮਿਤਾਭ ਬੱਚਨ ਦਾ ਪਰਿਵਾਰ ਅਕਸਰ ਸੁਰਖੀਆਂ ’ਚ ਰਹਿੰਦਾ ਹੈ। ਅਮਿਤਾਭ ਬੱਚਨ ਦੀ ਨੂੰਹ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੀਤੇ ਦਿਨੀਂ ਆਪਣੀ ਧੀ ਆਰਾਧਿਆ ਨਾਲ ਨਿਊਯਾਰਕ ਛੁੱਟੀਆਂ ਮਨਾਉਣ ਗਏ ਸਨ। ਹਾਲਾਂਕਿ ਹੁਣ ਉਹ ਉੱਥੇ ਛੁੱਟੀਆਂ ਮਨਾ ਕੇ ਮੁੰਬਈ ਪਰਤ ਆਏ ਹਨ। ਉੱਥੋਂ ਵਾਪਸੀ ਦੌਰਾਨ ਬੱਚਨ ਪਰਿਵਾਰ ਨੂੰ ਏਅਰਪੋਰਟ ’ਤੇ ਦੇਖਿਆ ਗਿਆ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਨਿਕ ਜੋਨਸ ਨੇ ਪ੍ਰਿਅੰਕਾ ਨੂੰ ਜਮਨਦਿਨ ਦੀ ਦਿੱਤੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਤਸਵੀਰਾਂ ’ਚ ਏਅਰਪੋਰਟ ’ਤੇ ਆਪਣੇ ਪਤੀ ਅਤੇ ਧੀ ਨਾਲ ਐਸ਼ਵਰਿਆ ਦਾ ਜ਼ਬਰਦਸਤ ਸਵੈਗ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਦਾਕਾਰਾ ਆਪਣੀ ਧੀ ਨਾਲ ਨਜ਼ਰ ਆ ਰਹੀ ਹੈ। ਦੋਵਾਂ ਨੇ ਕਾਲੇ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ।
ਇਹ ਵੀ ਪੜ੍ਹੋ : ਪਹਾੜਾਂ ’ਤੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਜਾਹਨਵੀ ਕਪੂਰ, ਦਿੱਤੇ ਸ਼ਾਨਦਾਰ ਪੋਜ਼ (ਦੇਖੋ ਤਸਵੀਰਾਂ)
ਆਰਾਧਿਆ ਧੀ ਦਾ ਹੱਥ ਫ਼ੜ ਕੇ ਕਾਰ ਵੱਲ ਵੱਧਦੀ ਨਜ਼ਰ ਆ ਰਹੀ ਹੈ। ਇਸ ਦੌਰਾਨਾ ਮਾਂ-ਧੀ ਨੇ ਕੋਰੋਨਾ ਸੇਫ਼ਟੀ ਦੇ ਕਾਰਨ ਮਾਸਕ ਲਗਾਇਆ ਹੋਇਆ ਹੈ। ਇਸ ਦੇ ਨਾਲ ਅਭਿਸ਼ੇਕ ਬੱਚਨ ਲਾਈਟ ਪਿੰਕ ਹੁੱਡੀ ਅਤੇ ਕਰੀਮ ਕਰਲ ਦੀ ਪੈਂਟ ’ਚ ਸਮਾਰਟ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਜੋੜੇ ਅਤੇ ਧੀ ਦੀ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ।
ਐਸ਼ਵਰਿਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਜਲਦ ਹੀ ਮਣੀ ਰਤਨਮ ਦੀ ਫ਼ਿਲਮ ਪੋਨੀਯਿਨ ਸੇਲਵਨ ’ਚ ਨਜ਼ਰ ਆਵੇਗੀ। ਹਾਲ ਹੀ ’ਚ ਉਹ ਫ਼ਿਲਮ ਤੋਂ ਆਪਣੇ ਲੁੱਕ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਐਸ਼ਵਰਿਆ ਫ਼ਿਲਮ ’ਚ ਜੈਮ ਰਵੀ, ਕਾਰਥੀ, ਤ੍ਰਿਸ਼ਾ, ਐਸ਼ਵਰਿਆ ਲਕਸ਼ਮੀ, ਸ਼ੋਭਿਤਾ ਧੂਲੀਪਾਲਾ, ਪ੍ਰਭੂ, ਆਰ ਸਾਰਥਕੁਮਾਰ, ਵਿਕਰਮ ਪ੍ਰਭੂ ਵੀ ਹਨ।