ਐਸ਼ਵਰਿਆ ਰਾਏ ਬੱਚਨ ਨੇ ਤਸਵੀਰ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਦਿੱਤੀ ਗੁੱਡ ਨਿਊਜ਼

Monday, Sep 20, 2021 - 11:09 AM (IST)

ਐਸ਼ਵਰਿਆ ਰਾਏ ਬੱਚਨ ਨੇ ਤਸਵੀਰ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਦਿੱਤੀ ਗੁੱਡ ਨਿਊਜ਼

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿਚ ਆਪਣੀ ਆਉਣ ਵਾਲੀ ਫ਼ਿਲਮ 'ਪੋਨਯਿਨ ਸੇਲਵਾਨ' (Ponniyin Selvan) ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਨੂੰ ਸਾਂਝਾ ਕਰਦਿਆਂ ਉਸ ਨੇ ਦੱਸਿਆ ਹੈ ਕਿ ਇਹ ਫ਼ਿਲਮ ਇੱਕ ਪੀਰੀਅਡ ਐਪਿਕ ਹੋਵੇਗੀ ਅਤੇ ਉੱਘੇ ਨਿਰਦੇਸ਼ਕ ਮਨੀ ਰਤਨਮ ਇਸ ਨੂੰ ਨਿਰਦੇਸ਼ਤ ਕਰ ਰਹੇ ਹਨ। ਐਸ਼ਵਰਿਆ ਰਾਏ ਨੇ ਹਾਲ ਹੀ ਵਿਚ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ।

PunjabKesari

ਹਾਲਾਂਕਿ ਫਿਲਹਾਲ ਫ਼ਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਪੋਸਟਰ ਅਨੁਸਾਰ, ਫ਼ਿਲਮ 2022 ਦੀਆਂ ਗਰਮੀਆਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਐਸ਼ਵਰਿਆ ਦੁਆਰਾ ਸਾਂਝੇ ਕੀਤੇ ਗਏ ਇਸ ਪੋਸਟਰ ਵਿਚ ਫ਼ਿਲਮ ਦੇ ਕਲਾਕਾਰ ਨਹੀਂ, ਸਿਰਫ਼ ਇੱਕ ਤਲਵਾਰ ਦਿਖਾਈ ਦੇ ਰਹੀ ਹੈ। ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਉਸ ਨੇ ਕੈਪਸ਼ਨ ਵਿਚ ਕਈ ਪ੍ਰਕਾਰ ਦੇ ਇਮੋਜੀ ਨਾਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।

PunjabKesari

ਜਿਵੇਂ ਹੀ ਐਸ਼ਵਰਿਆ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ। ਉਸ ਦੇ ਪ੍ਰਸ਼ੰਸਕਾਂ ਨੇ ਇਸ 'ਤੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਪ੍ਰਸ਼ੰਸਕਾਂ ਨੇ ਟਿੱਪਣੀ ਵਿਚ ਕਿਹਾ, ''ਵਧਾਈਆਂ ਅਤੇ ਸ਼ੁਭਕਾਮਨਾਵਾਂ ਤੁਹਾਨੂੰ ਦੁਬਾਰਾ ਸਕ੍ਰੀਨ 'ਤੇ ਮਿਲਣ ਦੀ ਉਡੀਕ ਨਹੀਂ ਕਰ ਸਕਦੇ।''

PunjabKesari

ਦੂਜੇ ਪਾਸੇ, ਇਕ ਹੋਰ ਯੂਜ਼ਰ ਨੇ ਲਿਖਿਆ ਕਿ ''ਇਸ ਮਾਸਟਰਪੀਸ ਦਾ ਇੰਤਜ਼ਾਰ ਹੈ।'' ਦਰਅਸਲ ਐਸ਼ਵਰਿਆ ਨੂੰ ਮਨੀ ਰਤਨਮ ਦੁਆਰਾ ਫ਼ਿਲਮਾਂ ਵਿਚ ਲਾਂਚ ਕੀਤਾ ਗਿਆ ਸੀ। ਦਿੱਗਜ ਨਿਰਦੇਸ਼ਕ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਇੱਕ ਇੰਟਰਵਿਊ ਵਿਚ ਐਸ਼ਵਰਿਆ ਨੇ ਕਿਹਾ ਸੀ ਕਿ ਉਨ੍ਹਾਂ ਨਾਲ ਕੰਮ ਕਰਨਾ ਦੁਬਾਰਾ ਸਕੂਲ ਜਾਣ ਦੇ ਬਰਾਬਰ ਹੈ।

PunjabKesari


author

sunita

Content Editor

Related News