ਐਸ਼ਵਰਿਆ ਰਾਏ ਬੱਚਨ ਨੇ ਸ੍ਰੀ ਸਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਰੋਹ ''ਚ ਲਿਆ ਹਿੱਸਾ
Wednesday, Nov 19, 2025 - 02:06 PM (IST)
ਪੁੱਟਪਰਥੀ (ਆਂਧਰਾ ਪ੍ਰਦੇਸ਼)- ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਅਤੇ ਮਿਸ ਵਰਲਡ 1994, ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿੱਚ ਆਂਧਰਾ ਪ੍ਰਦੇਸ਼ ਦੇ ਪੁੱਟਪਰਥੀ ਵਿਖੇ ਆਯੋਜਿਤ ਸ੍ਰੀ ਸਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਖਾਸ ਸਮਾਗਮ ਵਿੱਚ ਸਿਨੇਮਾ ਜਗਤ ਤੋਂ ਲੈ ਕੇ ਰਾਜਨੀਤੀ ਤੱਕ ਦੀਆਂ ਕਈ ਹਸਤੀਆਂ ਮੌਜੂਦ ਸਨ।
ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
ਸਮਾਰੋਹ ਦੌਰਾਨ ਐਸ਼ਵਰਿਆ ਰਾਏ ਨੇ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਸ ਸ਼ਤਾਬਦੀ ਸਮਾਰੋਹ ਵਿੱਚ ਮੌਜੂਦਗੀ ਉਨ੍ਹਾਂ ਨੂੰ ਸ੍ਰੀ ਸਤਿਆ ਸਾਈਂ ਬਾਬਾ ਦੇ ਉਪਦੇਸ਼ਾਂ ਦੀ ਯਾਦ ਦਿਵਾਉਂਦੀ ਹੈ। ਅਦਾਕਾਰਾ ਨੇ ਕਿਹਾ, "ਮੈਂ ਇਸ ਖਾਸ ਮੌਕੇ 'ਤੇ ਸਾਡੇ ਨਾਲ ਹੋਣ ਅਤੇ ਇਸ ਦਾ ਸਨਮਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ"। ਐਸ਼ਵਰਿਆ ਨੇ ਅੱਗੇ ਕਿਹਾ ਕਿ ਉਹ ਉਨ੍ਹਾਂ ਦੇ ਪ੍ਰੇਰਣਾਦਾਇਕ ਸ਼ਬਦਾਂ ਨੂੰ ਸੁਣਨ ਲਈ ਉਤਸ਼ਾਹਿਤ ਹਨ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਐਸ਼ਵਰਿਆ ਰਾਏ ਦੇ ਨਾਲ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਸ਼ਾਮਲ ਹੋਏ।
ਸਾਈਂ ਬਾਬਾ ਦੇ ਉਪਦੇਸ਼ਾਂ ਨੂੰ ਕੀਤਾ ਯਾਦ
ਐਸ਼ਵਰਿਆ ਰਾਏ ਨੇ ਇਸ ਮੌਕੇ 'ਤੇ ਸਤਿਆ ਸਾਈਂ ਬਾਬਾ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਦੱਸੇ ਰਸਤੇ 'ਤੇ ਚੱਲਣ ਦੀ ਗੱਲ ਕਹੀ ਉਨ੍ਹਾਂ ਨੇ ਸਾਈਂ ਬਾਬਾ ਦੇ ਮੁੱਖ ਉਪਦੇਸ਼ ਨੂੰ ਦੁਹਰਾਉਂਦੇ ਹੋਏ ਕਿਹਾ ਕਿ "ਮਾਨਵ ਸੇਵਾ ਹੀ ਈਸ਼ਵਰ ਦੀ ਸੇਵਾ ਹੈ"। ਐਸ਼ਵਰਿਆ ਨੇ ਦੱਸਿਆ ਕਿ ਸਵਾਮੀ ਜੀ ਹਮੇਸ਼ਾ ਇੱਕ ਸਾਰਥਕ, ਉਦੇਸ਼ਪੂਰਨ ਅਤੇ ਅਧਿਆਤਮਕ ਜੀਵਨ ਜਿਊਣ ਲਈ ਪ੍ਰੇਰਦੇ ਸਨ। ਉਨ੍ਹਾਂ ਨੇ ਖਾਸ ਤੌਰ 'ਤੇ ਪੰਜ ਗੱਲਾਂ ਨੂੰ ਮਹੱਤਵ ਦੇਣ ਦੀ ਗੱਲ ਕਹੀ ਸੀ:
1. ਅਨੁਸ਼ਾਸਨ 2. ਸਮਰਪਣ 3. ਭਗਤੀ 4. ਦ੍ਰਿੜ ਸੰਕਲਪ 5. ਵਿਵੇਕ
