ਹੁਣ ਐਸ਼ਵਰਿਆ ਤੇ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

7/12/2020 4:28:36 PM

ਮੁੰਬਈ (ਬਿਊਰੋ) -  ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਤੋਂ ਬਾਅਦ ਹੁਣ ਅਭਿਸ਼ੇਕ ਬੱਚਨ ਦੀ ਪਤਨੀ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਤੇ ਉਹਨਾਂ ਦੀ ਬੇਟੀ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।ਕੱਲ੍ਹ ਦੇਰ ਰਾਤ ਸਾਹਮਣੇ ਆਈ ਪਹਿਲੀ ਰਿਪੋਰਟ 'ਚ ਜ਼ਯਾ ਬੱਚਨ ਤੇ ਐਸ਼ਵਰਿਆ ਰਾਏ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੱਸੀ ਜਾ ਰਹੀ ਸੀ ਪਰ ਹਾਲ ਹੀ 'ਚ ਆਈ ਦੂਜੀ ਰਿਪੋਰਟ 'ਚ ਐਸਵਰਿਆ ਬੱਚਨ ਤੇ ਉਹਨਾਂ ਦੀ 8 ਸਾਲ ਦੀ ਬੇਟੀ ਅਰਾਧਿਆ ਬੱਚਨ ਪਾਜ਼ੇਟਿਵ ਦੱਸੀ ਗਈ ਹੈ । 

 

ਬੀਤੀ ਰਾਤ ਅਮਿਤਾਭ ਬੱਚਨ ਨੇ ਇਸ ਦੀ ਜਾਣਕਾਰੀ ਖੁਦ ਇਕ ਟਵਿਟ ਕਰ ਕੇ ਦਿੱਤੀ ਹੈ ।ਅਮਿਤਾਭ ਤੋਂ ਬਾਅਦ ਉਹਨਾਂ ਦੇ ਬੇਟੇ ਅਭਿਸ਼ੇਕ ਬੱਚਨ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ।ਇਸ ਸਭ ਦੇ ਚਲਦਿਆਂ ਅਮਿਤਾਭ ਬੱਚਨ ਨੇ ਇਕ ਟਵਿਟ ਕੀਤਾ ਸੀ ਜਿਸ 'ਚ ਅਮਿਤਾਭ ਨੇ ਆਪਣੇ ਪਾਜ਼ੇਟਿਵ ਹੋਣ ਦੇ ਨਾਲ-ਨਾਲ ਇਕ ਅਹਿਮ ਗੱਲ ਵੀ ਸਾਂਝੀ ਕੀਤੀ ਹੈ । ਅਮਿਤਾਭ ਬੱਚਨ ਨੇ ਇਸ ਟਵਿਟ 'ਚ ਲਿਖਿਆ ਹੈ 'ਜੋ ਕੋਈ ਵੀ ਪਿਛਲੇ 10 ਦਿਨਾਂ 'ਚ ਮੇਰੇ ਸੰਪਰਕ 'ਚ ਰਿਹਾ ਹੈ ਉਹ ਖੁਦ ਆਪਣਾ ਕੋਰੋਨਾ ਟੈਸਟ ਕਰਵਾ ਲੈਣ' । ਇਸ ਟਵਿਟ ਤੋਂ ਸਾਫ ਪਤਾ ਲੱਗਦਾ ਹੈ ਕਿ ਅਮਿਤਾਭ ਬੱਚਨ ਪਿਛਲੇ ਕਾਫੀ ਦਿਨਾਂ 'ਚ ਕਈ ਲੋਕਾਂ ਨੂੰ ਮਿਲੇ ਹੋਣਗੇ ਜਿਸ ਕਾਰਨ ਉਨ੍ਹਾਂ ਨੇ ਇਹ ਗੱਲ ਆਖੀ ਹੈ। 


Lakhan

Content Editor Lakhan