ਸੁਨੀਲ ਸ਼ੈੱਟੀ ਦੇ ਪੁੱਤਰ ਅਹਾਨ ਦੀ ਡੈਬਿਊ ਫ਼ਿਲਮ ''ਤੜਪ'' ਹੁਣ OTT ''ਤੇ ਹੋਵੇਗੀ ਰਿਲੀਜ਼

Friday, Jan 21, 2022 - 02:13 PM (IST)

ਸੁਨੀਲ ਸ਼ੈੱਟੀ ਦੇ ਪੁੱਤਰ ਅਹਾਨ ਦੀ ਡੈਬਿਊ ਫ਼ਿਲਮ ''ਤੜਪ'' ਹੁਣ OTT ''ਤੇ ਹੋਵੇਗੀ ਰਿਲੀਜ਼

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੇ ਪੁੱਤਰ ਅਹਾਨ ਸ਼ੈੱਟੀ ਨੇ ਸਾਲ 2021 'ਚ 'ਤੜਪ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਅਹਾਨ ਦੀ ਪਹਿਲੀ ਫ਼ਿਲਮ ਕੋਰੋਨਾ ਮਹਾਮਾਰੀ ਦੀਆਂ ਅਨਿਸ਼ਚਿਤਤਾਵਾਂ ਦੇ ਵਿਚਕਾਰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਅਤੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਅਹਾਨ ਨੂੰ ਫ਼ਿਲਮ ਲਈ ਕਾਫ਼ੀ ਤਾਰੀਫ਼ ਮਿਲੀ ਅਤੇ ਉਸ ਨੂੰ ਭਵਿੱਖ ਦਾ ਸਟਾਰ ਕਿਹਾ ਗਿਆ। ਜਿਹੜੇ ਦਰਸ਼ਕ ਅਹਾਨ ਦੀ ਪਹਿਲੀ ਫ਼ਿਲਮ ਨੂੰ ਸਿਨੇਮਾਘਰਾਂ 'ਚ ਦੇਖਣ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਕੋਲ ਹੁਣ OTT ਪਲੇਟਫਾਰਮ 'ਤੇ ਫ਼ਿਲਮ ਦੇਖਣ ਦਾ ਮੌਕਾ ਹੈ।

Disney Plus Hotstar 'ਤੇ ਆਵੇਗੀ Tadap
'ਤੜਪ' ਨੂੰ OTT ਪਲੇਟਫਾਰਮ Disney Plus Hotstar 'ਤੇ 28 ਜਨਵਰੀ ਯਾਨੀ ਅਗਲੇ ਸ਼ੁੱਕਰਵਾਰ ਨੂੰ ਸਟ੍ਰੀਮ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਫ਼ਿਲਮ ਦੇ ਨਿਰਦੇਸ਼ਕ ਮਿਨ ਲੂਥਰੀਆ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਮਿਲਾਨ ਨੇ ਦੱਸਿਆ ਕਿ 28 ਜਨਵਰੀ ਨੂੰ ਉਨ੍ਹਾਂ ਦਾ ਜਨਮਦਿਨ ਹੈ ਅਤੇ ਇਸ ਸਾਲ 'ਤੜਪ' ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। 'Tadap' ਇੱਕ ਰੋਮਾਂਟਿਕ ਐਕਸ਼ਨ ਡਰਾਮਾ ਫ਼ਿਲਮ ਹੈ, ਜਿਸ 'ਚ ਅਦਾਕਾਰਾ ਤਾਰਾ ਸੁਤਾਰੀਆ ਮੁੱਖ ਭੂਮਿਕਾ 'ਚ ਹੈ। ਇਸ ਫ਼ਿਲਮ 'ਚ ਅਹਾਨ ਅਤੇ ਤਾਰਾ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।

Finally wait is over!! #Tadap on @DisneyPlusHS from 28 jan.. #Ahanshetty baba @TaraSutaria @WardaNadiadwala @NGEMovies @milanluthria #TadapOnHotstar pic.twitter.com/rmyzR9AjVZ

— Ahan Shetty World (@AhanShettyWorld) January 21, 2022

3 ਦਸੰਬਰ ਨੂੰ ਹੋਈ ਸੀ ਰਿਲੀਜ਼
ਫ਼ਿਲਮ 'ਤੜਪ' ਪਿਛਲੇ ਸਾਲ 3 ਦਸੰਬਰ ਨੂੰ 1600 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਸਕ੍ਰੀਨਾਂ ਦੀ ਸੰਖਿਆ ਦੇ ਮਾਮਲੇ 'ਚ ਇਹ ਇੱਕ ਮੱਧਮ ਆਕਾਰ ਦੀ ਰਿਲੀਜ਼ ਹੈ। ਫ਼ਿਲਮ ਨੇ ਪਹਿਲੇ ਦਿਨ 4.05 ਕਰੋੜ ਦਾ ਨੈੱਟ ਕਲੈਕਸ਼ਨ ਕੀਤਾ, ਜਦੋਂ ਕਿ ਓਪਨਿੰਗ ਵੀਕੈਂਡ ਕਲੈਕਸ਼ਨ 13.52 ਕਰੋੜ ਸੀ।

ਨੋਟ -ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News