ਮੌਤ ਜਾਂ ਕਤਲ ? ਸ਼ੈਫਾਲੀ ਜਰੀਵਾਲਾ ਦੇ ਪਤੀ ''ਤੇ ਪੁਲਸ ਦੀ ਤਿੱਖੀ ਨਜ਼ਰ, ਦੋਸਤ ਨੇ ਖੋਲ੍ਹੇ ਕਈ ਰਾਜ਼

Tuesday, Jul 01, 2025 - 03:22 PM (IST)

ਮੌਤ ਜਾਂ ਕਤਲ ? ਸ਼ੈਫਾਲੀ ਜਰੀਵਾਲਾ ਦੇ ਪਤੀ ''ਤੇ ਪੁਲਸ ਦੀ ਤਿੱਖੀ ਨਜ਼ਰ, ਦੋਸਤ ਨੇ ਖੋਲ੍ਹੇ ਕਈ ਰਾਜ਼

ਐਂਟਰਟੇਨਮੈਂਟ ਡੈਸਕ- 'ਕਾਂਟਾ ਲਗਾ' ਫੇਮ ਅਦਾਕਾਰਾ ਸ਼ੈਫਾਲੀ ਜਰੀਵਾਲਾ ਦੀ ਬੇਵਕਤੀ ਮੌਤ ਨੇ ਬਾਲੀਵੁੱਡ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਸ਼ੁਰੂ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਪਰ ਮੌਕੇ 'ਤੇ ਪੁਲਸ ਅਤੇ ਫੋਰੈਂਸਿਕ ਟੀਮ ਦੀ ਮੌਜੂਦਗੀ ਨੇ ਮਾਮਲੇ ਨੂੰ ਸ਼ੱਕੀ ਬਣਾ ਦਿੱਤਾ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਘਰ ਦੇ ਸਟਾਫ ਤੋਂ ਵੀ ਪੁੱਛਗਿੱਛ ਕੀਤੀ। ਮਾਮਲੇ ਦੀ ਹਰ ਸੰਭਵ ਪਹਿਲੂ ਤੋਂ ਜਾਂਚ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੌਤ ਦਾ ਕੋਈ ਅਪਰਾਧਿਕ ਜਾਂ ਸ਼ੱਕੀ ਕਾਰਨ ਤਾਂ ਨਹੀਂ ਹੈ। ਇਸ ਸਬੰਧ ਵਿੱਚ ਪਤੀ ਪਰਾਗ ਤਿਆਗੀ ਤੋਂ ਵੀ ਪੁੱਛਗਿੱਛ ਕੀਤੀ ਗਈ। ਹਾਲ ਹੀ ਵਿੱਚ ਸ਼ੈਫਾਲੀ ਦੀ ਕਰੀਬੀ ਦੋਸਤ ਪੂਜਾ ਘਈ ਨੇ ਇਸ ਸਬੰਧੀ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

PunjabKesari
ਸ਼ੈਫਾਲੀ ਦੀ ਕਰੀਬੀ ਦੋਸਤ ਅਤੇ ਅਦਾਕਾਰਾ ਪੂਜਾ ਘਈ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਪੁਲਸ ਨੇ ਸ਼ੈਫਾਲੀ ਦੀ ਮੌਤ ਵਾਲੇ ਦਿਨ ਪਰਾਗ ਤਿਆਗੀ ਤੋਂ ਪੁੱਛਗਿੱਛ ਕੀਤੀ ਸੀ। ਪੂਜਾ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਸ ਹਾਦਸੇ ਕਾਰਨ ਪਰਾਗ 'ਤੇ ਸ਼ੱਕ ਨਾ ਆ ਜਾਵੇ ਜਾਂ ਉਹ ਕਿਸੇ ਕਾਨੂੰਨੀ ਮੁਸੀਬਤ ਵਿੱਚ ਫਸ ਜਾਣ। ਉਨ੍ਹਾਂ ਨੇ ਕਿਹਾ: “ਜਦੋਂ ਮੈਂ ਪਰਾਗ ਨੂੰ ਦੇਖਿਆ, ਤਾਂ ਮੈਂ ਡਰ ਗਈ। ਉਹ ਡੂੰਘੇ ਸਦਮੇ ਵਿੱਚ ਸੀ, ਇਕੱਲਾ ਰਹਿਣਾ ਚਾਹੁੰਦਾ ਸੀ ਅਤੇ ਉਸੇ ਸਮੇਂ ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਸੀ। ਮੈਨੂੰ ਲੱਗਿਆ ਕਿ ਉਹ ਇਨ੍ਹਾਂ ਸਭ ਚੀਜ਼ਾਂ ਨਾਲ ਹੋਰ ਟੁੱਟ ਸਕਦੇ ਹਨ।”

PunjabKesari
ਪੂਜਾ ਨੇ ਕਿਹਾ: “ਬਹੁਤ ਸਾਰੇ ਮਾਮਲਿਆਂ ਵਿੱਚ ਅਸੀਂ ਦੇਖਿਆ ਹੈ ਕਿ ਸਾਡੇ ਸਭ ਤੋਂ ਕਰੀਬੀ ਲੋਕਾਂ ਤੋਂ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਰੁਕ ਜਾਂਦੀ ਹੈ। ਮੈਂ ਚਾਹੁੰਦੀ ਸੀ ਕਿ ਪਰਾਗ ਇਸ ਸਥਿਤੀ ਵਿੱਚੋਂ ਜਲਦੀ ਬਾਹਰ ਆ ਜਾਵੇ। ਇਸੇ ਲਈ ਹਰ ਕੋਈ ਪੋਸਟਮਾਰਟਮ ਰਿਪੋਰਟ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ।”

PunjabKesari
ਪੋਸਟਮਾਰਟਮ ਰਿਪੋਰਟ ਤੋਂ ਹੋਇਆ ਇਹ ਸਪੱਸ਼ਟ
ਲੰਬੀ ਜਾਂਚ ਅਤੇ ਅਟਕਲਾਂ ਤੋਂ ਬਾਅਦ ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਇਸ ਨੇ ਪਰਾਗ ਤਿਆਗੀ ਅਤੇ ਪੂਰੇ ਪਰਿਵਾਰ ਨੂੰ ਰਾਹਤ ਦਿੱਤੀ। ਰਿਪੋਰਟ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਬਾਹਰੀ ਕਾਰਨ ਕਰਕੇ ਮੌਤ ਦੀ ਗੱਲ ਸਾਹਮਣੇ ਨਹੀਂ ਆਈ। ਇਹ ਪੁਸ਼ਟੀ ਕੀਤੀ ਕਿ ਸ਼ੈਫਾਲੀ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਸੀ ਅਤੇ ਮਾਮਲੇ ਦਾ ਕੋਈ ਅਪਰਾਧਿਕ ਐਂਗਲ ਨਹੀਂ ਸੀ।
ਪੂਜਾ ਨੇ ਕਿਹਾ- “ਸ਼ੁਕਰ ਹੈ, ਪੋਸਟਮਾਰਟਮ ਰਿਪੋਰਟ ਵਿੱਚ ਕੁਝ ਵੀ ਸ਼ੱਕੀ ਨਹੀਂ ਦੱਸਿਆ ਗਿਆ ਅਤੇ ਪਰਾਗ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਉਹ ਆਪਣਾ ਦੁੱਖ ਪੂਰੀ ਤਰ੍ਹਾਂ ਪ੍ਰਗਟ ਕਰ ਸਕੇਗਾ।”

PunjabKesari


author

Aarti dhillon

Content Editor

Related News