ਆਸਿਮ ਰਿਆਜ਼ ਨੂੰ ਰੁਬੀਨਾ ਦਿਲਾਇਕ ਨਾਲ ਪੰਗਾ ਲੈਣਾ ਪਿਆ ਭਾਰੀ, ਇਸ ਸ਼ੋਅ ਨੇ ਦਿਖਾਇਆ ਬਾਹਰ ਦਾ ਰਸਤਾ!

Friday, Apr 18, 2025 - 11:46 AM (IST)

ਆਸਿਮ ਰਿਆਜ਼ ਨੂੰ ਰੁਬੀਨਾ ਦਿਲਾਇਕ ਨਾਲ ਪੰਗਾ ਲੈਣਾ ਪਿਆ ਭਾਰੀ, ਇਸ ਸ਼ੋਅ ਨੇ ਦਿਖਾਇਆ ਬਾਹਰ ਦਾ ਰਸਤਾ!

ਐਂਟਰਟੇਨਮੈਂਟ ਡੈਸਕ- ਆਸਿਮ ਰਿਆਜ਼ ਦੇ ਗੁੱਸੇ ਤੋਂ ਤਾਂ ਹਰ ਕੋਈ ਵਾਕਿਫ ਹੈ। ਆਸਿਮ ਰਿਆਜ਼ ਨੂੰ ਬਿੱਗ ਬੋਸ 13 ਵਿਚ ਆਉਣ ਮਗਰੋਂ ਜ਼ਿਆਦਾ ਪ੍ਰਸਿੱਧੀ ਮਿਲੀ। ਇਸ ਰੀਐਲਿਟੀ ਸ਼ੋਅ ਵਿਚ ਵੀ ਉਹ ਅਕਸਰ ਹੱਥੋਪਾਈ ਤੱਕ ਉਤਰ ਆਉਂਦੇ ਸਨ। ਹਾਲ ਹੀ ਵਿਚ ਆਸਿਮ ਨੂੰ ਖਤਰੋਂ ਕੇ ਖਿਲਾੜੀ 14 ਵਿਚੋਂ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਨਾਲ ਦੁਰਵਿਵਹਾਰ ਕਰਨ ਲਈ ਬਾਹਰ ਕਰ ਦਿੱਤਾ ਗਿਆ ਸੀ। ਹੁਣ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਗੁੱਸੇ ਕਾਰਨ ਉਨ੍ਹਾਂ ਨੂੰ ਰੀਐਲਿਟੀ ਸ਼ੋਅ 'ਬੈਟਲਗ੍ਰਾਊਂਡ' ਵਿਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ Bigg Boss 'ਚ ਨਜ਼ਰ ਆ ਚੁੱਕੀ ਪ੍ਰਿਯੰਕਾ, 10 ਸਾਲ ਵੱਡੇ DJ ਨੂੰ ਚੁੱਣਿਆ ਜੀਵਨਸਾਥੀ

ਸੂਤਰਾਂ ਮੁਤਾਬਕ ਬੀਤੇ ਦਿਨ ਸ਼ੂਟਿੰਗ ਦੌਰਾਨ ਆਸਿਮ ਰਿਆਜ਼ ਅਤੇ ਅਭਿਸ਼ੇਕ ਮਲਹਾਨ ਵਿਚਕਾਰ ਝਗੜਾ ਹੋ ਗਿਆ ਸੀ। ਰੁਬੀਨਾ ਦਿਲਾਇਕ ਨੇ ਇਨ੍ਹਾਂ ਦੋਵਾਂ ਵਿਚਕਾਰ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਇਹ ਹੋਇਆ, ਆਸਿਮ ਰਿਆਜ਼ ਨੇ ਸੈੱਟ 'ਤੇ ਰੁਬੀਨਾ ਦਿਲਾਇਕ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਮਾਮਲਾ ਗਰਮਾ ਗਿਆ, ਉਹ ਸਾਰੇ ਆਪਣੀਆਂ ਵੈਨਿਟੀ ਵੈਨਾਂ ਵੱਲ ਚਲੇ ਗਏ ਅਤੇ ਸ਼ੂਟਿੰਗ ਨੂੰ ਵਿਚਾਲੇ ਰੋਕਣਾ ਪੈ ਗਿਆ ਅਤੇ ਇਸ ਹੰਗਾਮੇ ਤੋਂ ਬਾਅਦ, ਆਸਿਮ ਰਿਆਜ਼ ਨੂੰ ਸ਼ੋਅ ਛੱਡਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ: 'ਬਿੱਗ ਬੌਸ' ਪ੍ਰੇਮੀਆਂ ਲਈ ਵੱਡੀ ਖਬਰ! ਸਲਮਾਨ ਖਾਨ ਦੇ ਸ਼ੋਅ 'ਤੇ ਛਾਏ ਸੰਕਟ ਦੇ ਬੱਦਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News