ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ ''ਚ ਮਸ਼ਹੂਰ ਅਦਾਕਾਰਾ
Tuesday, Apr 07, 2026 - 10:10 AM (IST)
ਮੁੰਬਈ (ਏਜੰਸੀ) : ਮਸ਼ਹੂਰ ਅਦਾਕਾਰਾ ਅਤੇ ਲੇਖਿਕਾ ਸੁਚਿੱਤਰਾ ਕ੍ਰਿਸ਼ਨਾਮੂਰਤੀ ਇਸ ਵੇਲੇ ਆਪਣੀ ਨਿੱਜੀ ਜ਼ਿੰਦਗੀ ਦੇ ਬਹੁਤ ਹੀ ਔਖੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਖ਼ਬਰ ਸਾਹਮਣੇ ਆਈ ਹੈ ਕਿ ਸੁਚਿੱਤਰਾ ਦੇ ਭਰਾ ਡਾ. ਸੁਧਾਕਰ ਕ੍ਰਿਸ਼ਨਾਮੂਰਤੀ ਦਾ ਦਿਹਾਂਤ ਹੋ ਗਿਆ ਹੈ। ਇਸ ਮੰਦਭਾਗੀ ਖ਼ਬਰ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਵਿਆਹ ਦੇ 4 ਸਾਲਾਂ ਬਾਅਦ ਮਸ਼ਹੂਰ ਅਦਾਕਾਰਾ ਨੇ ਸੁਣਾਈ Good News, ਇਸ ਮਹੀਨੇ ਆਵੇਗਾ ਨੰਨ੍ਹਾ ਮਹਿਮਾਨ

ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਦਰਦ
ਸੁਚਿੱਤਰਾ ਨੇ ਆਪਣੀ ਕਿਤਾਬ ਦੇ Dedication Page ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਅੱਜ ਡੈਡੀਕੇਸ਼ਨ ਪੇਜ ਨੂੰ ਅਪਡੇਟ ਕੀਤਾ ਹੈ। ਕਦੇ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ ਅਜਿਹਾ ਕਰਨਾ ਪਵੇਗਾ।" ਉਨ੍ਹਾਂ ਨੇ ਆਪਣੇ ਮਾਤਾ-ਪਿਤਾ, ਭੈਣ ਸੁਜਾਤਾ ਕੁਮਾਰ ਅਤੇ ਹੁਣ ਭਰਾ ਸੁਧਾਕਰ ਕ੍ਰਿਸ਼ਨਾਮੂਰਤੀ ਦੇ ਨਾਂ ਇਸ ਪੰਨੇ 'ਤੇ ਦਰਜ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਡਾ. ਸੁਧਾਕਰ ਹੈਦਰਾਬਾਦ ਵਿੱਚ ਰਹਿੰਦੇ ਸਨ ਅਤੇ ਆਪਣੀ ਭੈਣ ਸੁਚਿੱਤਰਾ ਦੇ ਬਹੁਤ ਕਰੀਬ ਸਨ।

ਪਰਿਵਾਰ 'ਚ ਇਕੱਲੀ ਰਹਿ ਗਈ ਸੁਚਿੱਤਰਾ
ਰਿਪੋਰਟਾਂ ਅਨੁਸਾਰ, ਸੁਚਿੱਤਰਾ ਦੇ ਨਜ਼ਦੀਕੀ ਪਰਿਵਾਰ ਵਿੱਚੋਂ ਹੁਣ ਕੋਈ ਵੀ ਜੀਵਿਤ ਨਹੀਂ ਬਚਿਆ ਹੈ। ਅਦਾਕਾਰਾ ਪਿਛਲੇ ਕੁਝ ਸਾਲਾਂ ਵਿੱਚ ਕਈ ਵੱਡੇ ਸਦਮੇ ਸਹਿ ਚੁੱਕੀ ਹੈ। ਸਾਲ 2018 ਵਿੱਚ ਫਿਲਮ 'ਇੰਗਲਿਸ਼ ਵਿੰਗਲਿਸ਼' ਫੇਮ ਅਦਾਕਾਰਾ ਅਤੇ ਸੁਚਿੱਤਰਾ ਦੀ ਭੈਣ ਸੁਜਾਤਾ ਕੁਮਾਰ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਸੀ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਸੁਚਿੱਤਰਾ ਦੇ ਪਿਤਾ ਦਾ ਦਿਹਾਂਤ ਹੋਇਆ ਸੀ। ਪਿਤਾ ਦੇ ਜਾਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਮਾਤਾ ਸੁਲੋਚਨਾ ਕ੍ਰਿਸ਼ਨਾਮੂਰਤੀ ਦਾ ਵੀ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ ਸਾਲ ਤੱਕ...'
ਸੁਚਿੱਤਰਾ ਨੇ ਭਾਵੁਕ ਹੁੰਦਿਆਂ ਲਿਖਿਆ ਕਿ ਹੁਣ ਉਨ੍ਹਾਂ ਦੇ ਮਾਤਾ, ਪਿਤਾ, ਭੈਣ ਅਤੇ ਭਰਾ ਸਾਰੇ ਸਵਰਗ ਵਿੱਚ ਇਕੱਠੇ ਹੋ ਗਏ ਹੋਣਗੇ। ਇਸ ਖ਼ਬਰ ਤੋਂ ਬਾਅਦ ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਅਦਾਕਾਰਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: "2021 ਤੋਂ ਸੁਣ ਰਿਹਾ ਹਾਂ ਸਰਤਾਜ ਦੇ ਗੀਤ": ਸੰਨੀ ਦਿਓਲ ਨੇ ਕੀਤੀ ਪੰਜਾਬੀ ਗਾਇਕ ਨਾਲ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
