ਆਮਿਰ ਖ਼ਾਨ ਤੋਂ ਬਾਅਦ ਇਸ ਮਸ਼ਹੂਰ ਅਦਾਕਾਰ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ, ਜਾਣੋ ਕਾਰਨ

Friday, Mar 26, 2021 - 12:54 PM (IST)

ਆਮਿਰ ਖ਼ਾਨ ਤੋਂ ਬਾਅਦ ਇਸ ਮਸ਼ਹੂਰ ਅਦਾਕਾਰ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ, ਜਾਣੋ ਕਾਰਨ

ਮੁੰਬਈ: ਸੋਸ਼ਲ ਮੀਡੀਆ ਦੇ ਵਧਦੇ ਦਖ਼ਲ ਦੇ ਚੱਲਦੇ ਅਦਾਕਾਰ ਆਪਣੀ ਨਿੱਜਤਾ ਖੋਹ ਰਹੇ ਹਨ। ਇਸ ਨਾਲ ਉਨ੍ਹਾਂ ਦਾ ਕਾਫ਼ੀ ਸਮਾਂ ਬਰਬਾਦ ਹੁੰਦਾ ਹੈ। ਅਜਿਹੇ ’ਚ ਕੁਝ ਸਮੇਂ ਪਹਿਲੇ ਹੀ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਨੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ ਸੀ। ਉੱਧਰ ਹੁਣ ਟੀ.ਵੀ. ਦੇ ਮਸ਼ਹੂਰ ਅਦਾਕਾਰ ਰਵੀ ਦੁਬੇ ਵੀ ਉਨ੍ਹਾਂ ਦੇ ਰਾਹ ’ਤੇ ਚੱਲਦੇ ਨਜ਼ਰ ਆ ਰਹੇ ਹਨ। ਰਵੀ ਨੇ ਆਪਣੇ ਇੰਸਟਾਗ੍ਰਾਮ ਨੂੰ ਡਿਲੀਟ ਕਰਨ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਉਹ ਕੁਝ ਸਮੇਂ ਲਈ ਇਹ ਬ੍ਰੇਕ ਲੈ ਰਹੇ ਹਨ। 

PunjabKesari
ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਦੇ ਰਾਹੀਂ ਦਿੱਤੀ। ਪੋਸਟ ’ਚ ਉਨ੍ਹਾਂ ਨੇ ਲਿਖਿਆ ਕਿ ਅਗਲੇ ਕੁਝ ਦਿਨਾਂ ਲਈ ਇੰਸਟਾਗ੍ਰਾਮ ਡਿਲੀਟ ਕਰ ਰਿਹਾ ਹੈ। ਉਨ੍ਹਾਂ ਦੀ ਇਸ ਪੋਸਟ ਨੂੰ ਪੜ੍ਹਦੇ ਹੀ ਪ੍ਰਸ਼ੰਸਕ ਅਤੇ ਉਨ੍ਹਾਂ ਦੇ ਕਰੀਬੀ ਲੋਕ ਹੈਰਾਨ ਹੋ ਗਏ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰ ਰਵੀ ਨੇ ਇਹ ਫ਼ੈਸਲਾ ਕਿਉਂ ਲਿਆ। 

PunjabKesari
ਪੋਸਟ ’ਤੇ ਆਈ ਅਜਿਹੀ ਪ੍ਰਤੀਕਿਰਿਆ
ਜਮਾਈ ਰਾਜਾ ਸੀਰੀਅਲ ’ਚ ਰਵੀ ਦੇ ਨਾਲ ਕੰਮ ਕਰ ਚੁੱਕੀ ਅਦਾਕਾਰਾ ਅਚਿੰਤ ਕੌਰ ਨੇ ਅਦਾਕਾਰ ਤੋਂ ਇਸ ਦਾ ਕਾਰਨ ਪੁੱਛਦੇ ਹੋਏ ਲਿਖਿਆ ਕਿ ‘ਕਿਉਂ’। ਦੱਸ ਦੇਈਏ ਕਿ ਅਚਿੰਤ ਨੇ ਸੀਰੀਅਲ ’ਚ ਰਵੀ ਦੀ ਸੱਸ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਤੋਂ ਇਲਾਵਾ ਤਮਾਮ ਯੂਜ਼ਰਸ ਵੀ ਅਦਾਕਾਰ ਦੇ ਇਸ ਫ਼ੈਸਲੇ ਤੋਂ ਕਾਫ਼ੀ ਹੈਰਾਨ ਹਨ। ਇਕ ਯੂਜ਼ਰ ਨੇ ਲਿਖਿਆ ਕਿਉਂ, ਨਹੀਂ ਰਵੀ। ਉੱਧਰ ਇਕ ਹੋਰ ਯੂਜ਼ਰ ਨੇ ਲਿਖਿਆ ਕਿ ‘ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ’। ਇਸ ਤਰ੍ਹਾਂ ਢੇਰ ਸਾਰੇ ਪ੍ਰਸ਼ੰਸਕਾਂ ਨੇ ਰੌਣ ਵਾਲਾ ਇਮੋਜੀ ਭੇਜ ਕੇ ਆਪਣਾ ਦੁੱਖ ਪ੍ਰਗਟ ਕੀਤਾ। 

PunjabKesari
ਪਰਿਵਾਰ ਨੂੰ ਦੇਣਾ ਚਾਹੁੰਦੇ ਹਨ ਸਮਾਂ
ਰਵੀ ਦੇ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਰਵੀ ਨੇ ਕੁਝ ਸਮੇਂ ਲਈ ਇੰਸਟਗ੍ਰਾਮ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਰੁੱਝੇ ਸ਼ਡਿਊਲ ਦੇ ਚੱਲਦੇ ਉਨ੍ਹਾਂ ਨੇ ਅਜਿਹਾ ਕਰਨ ਦਾ ਮਨ ਬਣਾਇਆ ਹੈ। ਨਾਲ ਹੀ ਉਹ ਆਪਣੀ ਪਤਨੀ ਅਤੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਅਜਿਹੇ ’ਚ ਉਹ ਬ੍ਰੇਕ ਲੈ ਰਹੇ ਹਨ। 

PunjabKesari
ਫੋਨ ਤੋਂ ਡਿਲੀਟ ਕਰਨਗੇ ਅਕਾਊਂਟ
ਸੂਤਰਾਂ ਦਾ ਕਹਿਣਾ ਹੈ ਕਿ ਰਵੀ ਦੁਬੇ ਹਮੇਸ਼ਾ ਲਈ ਸੋਸ਼ਲ ਮੀਡੀਆ ਨਹੀਂ ਛੱਡ ਰਹੇ ਹਨ। ਉਹ ਸਿਰਫ਼ ਕੁਝ ਸਮੇਂ ਲਈ ਇਸ ਤੋਂ ਬ੍ਰੇਕ ਲੈ ਰਹੇ ਹਨ। ਰਹੀ ਗੱਲ ਇੰਸਟਾਗ੍ਰਾਮ ਡਿਲੀਜ਼ ਕਰਨ ਦੀ ਤਾਂ ਉਹ ਇਸ ਨੂੰ ਆਪਣੇ ਫੋਨ ਤੋਂ ਹਟਾਉਣਗੇ ਨਾ ਕਿ ਆਪਣੇ ਪੂਰੇ ਇੰਸਟਾਗ੍ਰਾਮ ਅਕਾਊਂਟ ਨੂੰ ਡਿਲੀਟ ਕਰਨਗੇ। ਉਹ ਬਾਅਦ ’ਚ ਸਮਾਂ ਕੱਢ ਕੇ ਦੁਬਾਰਾ ਸੋਸ਼ਲ ਮੀਡੀਆ ’ਤੇ ਸਰਗਰਮ ਹੋਣਗੇ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News