ਵਿਆਹ ਦੇ 12 ਸਾਲ ਬਾਅਦ ਇਹ ਅਦਾਕਾਰਾ ਬਣਨ ਜਾ ਰਹੀ ਹੈ ਮਾਂ

Thursday, Oct 17, 2024 - 10:07 AM (IST)

ਵਿਆਹ ਦੇ 12 ਸਾਲ ਬਾਅਦ  ਇਹ ਅਦਾਕਾਰਾ ਬਣਨ ਜਾ ਰਹੀ ਹੈ ਮਾਂ

ਮੁੰਬਈ- ਅਕਸ਼ੇ ਕੁਮਾਰ ਦੀ ਹੀਰੋਇਨ ਰਾਧਿਕਾ ਆਪਟੇ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਰਾਧਿਕਾ ਵਿਆਹ ਦੇ 12 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ। ਰਾਧਿਕਾ ਜਿਵੇਂ ਹੀ ਈਵੈਂਟ 'ਚ ਪਹੁੰਚੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਸ ਦੀ ਪ੍ਰੈਗਨੈਂਸੀ ਬਾਰੇ ਸੁਣ ਕੇ ਪ੍ਰਸ਼ੰਸਕ ਖੁਸ਼ੀ ਨਾਲ ਉਛਲ ਪਏ। ਰਾਧਿਕਾ ਦੀ ਬੇਬੀ ਬੰਪ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਸਾਰਿਆਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇੰਨੇ ਲੰਬੇ ਸਮੇਂ ਬਾਅਦ ਪ੍ਰਸ਼ੰਸਕਾਂ ਨੂੰ ਇਹ ਖਬਰ ਕਿਉਂ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਰਾਧਿਕਾ ਆਪਟੇ ਬਣਨ ਜਾ ਰਹੀ ਹੈ ਮਾਂ 
ਰਾਧਿਕਾ ਆਪਟੇ ਨੇ 2012 'ਚ ਬ੍ਰਿਟਿਸ਼ ਸੰਗੀਤਕਾਰ ਬੇਨੇਡਿਕਟ ਟੇਲਰ ਨਾਲ ਵਿਆਹ ਕੀਤਾ ਸੀ। ਵਿਆਹ ਦੇ 12 ਸਾਲ ਬਾਅਦ ਰਾਧਿਕਾ ਦੇ ਘਰ ਇਹ ਬਹੁਤ ਚੰਗੀ ਖਬਰ ਆਈ ਹੈ। ਰਾਧਿਕਾ ਨੇ ਇੰਨੇ ਲੰਬੇ ਸਮੇਂ ਤੱਕ ਆਪਣੀ ਪ੍ਰੈਗਨੈਂਸੀ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਰਾਧਿਕਾ ਨੇ ਆਪਣੇ ਵਿਆਹ 'ਚ ਵੀ ਅਜਿਹਾ ਹੀ ਕੀਤਾ ਸੀ, ਉਸ ਨੇ ਗੁਪਤ ਵਿਆਹ ਕੀਤਾ ਸੀ। ਹੁਣ ਉਸ ਨੇ ਲੰਡਨ ਫਿਲਮ ਫੈਸਟੀਵਲ 'ਚ ਪਹਿਲੀ ਵਾਰ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ। ਬਲੈਕ ਬਾਡੀਕੋਨ ਡਰੈੱਸ 'ਚ ਰਾਧਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਬਾਡੀਕਾਨ ਡਰੈੱਸ 'ਚ ਉਸ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ -ਪਹਿਲਾਂ ਪ੍ਰੇਮਿਕਾ ਨਾਲ ਸਾਂਝੀ ਕੀਤੀ ਤਸਵੀਰ, ਫਿਰ ਹੋਟਲ ਦੀ ਬਾਲਕੋਨੀ ਤੋਂ ਡਿੱਗਿਆ ਮਸ਼ਹੂਰ ਗਾਇਕ

ਪ੍ਰਸ਼ੰਸਕ ਉਸ ਦੀ ਪ੍ਰੈਗਨੈਂਸੀ 'ਤੇ ਉਸ ਨੂੰ ਵਧਾਈ ਦੇ ਰਹੇ ਹਨ। ਇਸ ਦੌਰਾਨ ਰਾਧਿਕਾ ਨੇ ਕਾਫੀ ਸਮਾਂ ਪਹਿਲਾਂ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਸਿਰਫ ਆਪਣੇ ਕੰਮ ਕਰਕੇ ਹੀ ਸੁਰਖੀਆਂ 'ਚ ਬਣੇ ਰਹਿਣਾ ਚਾਹੁੰਦੀ ਹੈ। ਹੁਣ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹੀ ਵਜ੍ਹਾ ਹੈ ਕਿ ਰਾਧਿਕਾ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਲੁਕਾਈ ਰੱਖੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News