‘ਬਿੱਗ ਬੌਸ’ ’ਚ ਅਫਸਾਨਾ ਖ਼ਾਨ ਨੇ ਕੀਤੀ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਸ਼ੋਅ ਤੋਂ ਹੋਈ ਬਾਹਰ

Wednesday, Nov 10, 2021 - 11:53 AM (IST)

‘ਬਿੱਗ ਬੌਸ’ ’ਚ ਅਫਸਾਨਾ ਖ਼ਾਨ ਨੇ ਕੀਤੀ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਸ਼ੋਅ ਤੋਂ ਹੋਈ ਬਾਹਰ

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਪਿਛਲੇ ਕੁਝ ਦਿਨਾਂ ’ਚ ਕੁਝ ਹਾਈ-ਸਪੀਡ ਡਰਾਮੇ ਦੇ ਨਾਲ ਤੇਜ਼ੀ ਨਾਲ ਰੰਗ ਬਦਲ ਰਿਹਾ ਹੈ। ਡਬਲ ਐਵਿਕਸ਼ਨ ਤੋਂ ਲੈ ਕੇ ਵਿਚਾਲੇ ਕਿਸੇ ਟਾਸਕ ਨੂੰ ਰੋਕ ਕੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸੀਮਤ ਕਰਨ ਤਕ, ਮੁਕਾਬਲੇਬਾਜ਼ਾਂ ਦੀ ਲਾਪਰਵਾਹੀ ਨੇ ਬਿੱਗ ਬੌਸ ਦੇ ਘਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸੇ ਵਿਚਾਲੇ ਇਥੇ ਹੁਣ ਇਕ ਵੱਡਾ ਹਾਦਸਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਮੁਰੀਦ ਹੋਇਆ ਨਵਾਜ਼ੂਦੀਨ ਸਿੱਦੀਕੀ, ਕਿਹਾ- 'ਮੈਂ ਉਸ ਨੂੰ ਪਸੰਦ ਕਰਦਾ ਹਾਂ...'

ਇਸ ਵਿਚਾਲੇ ਮੁਕਾਬਲੇਬਾਜ਼ ਅਫਸਾਨਾ ਖ਼ਾਨ ਆਪਣੇ ਨਵੇਂ ਕਾਰਨਾਮੇ ਲਈ ‘ਬਿੱਗ ਬੌਸ 15’ ਦੇ ਘਰੋਂ ਬਾਹਰ ਹੋ ਗਈ ਹੈ ਕਿਉਂਕਿ ਉਸ ਨੇ ਦਰਸ਼ਕਾਂ ਨੂੰ ਸਦਮੇ ’ਚ ਛੱਡ ਦਿੱਤਾ ਹੈ। ਉਹ ਵੀ. ਆਈ. ਪੀ. ਜ਼ੋਨ ਟਾਸਕ ’ਚ ਸਾਥੀ ਮੁਕਾਬਲੇਬਾਜ਼ ਵਲੋਂ ਨਹੀਂ ਚੁਣੀ ਗਈ ਸੀ, ਜਿਸ ਤੋਂ ਬਾਅਦ ਗਾਇਕਾ ਨੇ ਕਿਚਨ ਏਰੀਆ ’ਚ ਫੀਮੇਲ ਮੁਕਾਬਲੇਬਾਜ਼ ਨਾਲ ਬਹਿਸ ਕੀਤੀ ਤੇ ਇਸ ਦੌਰਾਨ ਚਾਕੂ ਚੁੱਕ ਲਿਆ ਤੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।

ਖ਼ਬਰਾਂ ਮੁਤਾਬਕ ਅਫਸਾਨਾ ਦੀ ਇਸ ਹਰਕਤ ਦੀ ਕੀਮਤ ਉਸ ਨੂੰ ਚੁਕਾਉਣੀ ਪਈ ਤੇ ‘ਬਿੱਗ ਬੌਸ 15’ ਤੋਂ ਬਾਹਰ ਜਾਣ ਲਈ ਕਿਹਾ ਗਿਆ ਹੈ। ਇਸ ਦਾ ਮਤਲਬ ਅਫਸਾਨਾ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by ytthmovies (@ytthmovies)

ਅਜਿਹਾ ਲੱਗਦਾ ਹੈ ਕਿ ਅਫਸਾਨਾ ਟਾਸਕ ਦੌਰਾਨ ਆਪਣੇ ਕਰੀਬੀ ਦੋਸਤਾਂ ਉਮਰ ਰਿਆਜ਼ ਤੇ ਕਰਨ ਕੁੰਦਰਾ ਦੇ ਸਮਰਥਨ ਦੀ ਉਮੀਦ ਕਰ ਰਹੀ ਸੀ ਤੇ ਜਦੋਂ ਉਨ੍ਹਾਂ ਨੇ ਉਸ ਦੀ ਉਮੀਦ ਮੁਤਾਬਕ ਕੰਮ ਨਹੀਂ ਕੀਤਾ ਤਾਂ ਅਫਸਾਨਾ ਨੇ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕੀਤਾ। ਅਫਸਾਨਾ ਖ਼ਾਨ ਬੇਹੱਦ ਪ੍ਰੇਸ਼ਾਨ ਸੀ ਤੇ ਉਸ ਨੂੰ ਪੈਨਿਕ ਅਟੈਕ ਆ ਗਿਆ। ਰਿਪੋਰਟ ਮੁਤਾਬਕ ਸਹਾਇਤਾ ਲਈ ਇਕ ਮੈਡੀਕਲ ਟੀਮ ਨੂੰ ਬੁਲਾਇਆ ਗਿਆ ਸੀ ਤੇ ਬਾਅਦ ’ਚ ਅਫਸਾਨਾ ਨੂੰ ਘਰ ਛੱਡਣ ਲਈ ਕਿਹਾ ਗਿਆ ਸੀ।

‘ਬਿੱਗ ਬੌਸ’ ’ਚ ਖੇਡ ਦਾ ਮੈਦਾਨ ਘਰ ਦੇ ਇਕ ਨਵੇਂ ‘ਵੀ. ਆਈ. ਪੀ. ਜ਼ੋਨ’ ਨਾਲ ਅੱਗੇ ਵੱਧ ਰਿਹਾ ਹੈ। ਫਿਨਾਲੇ ’ਚ ਦਾਖਲੇ ਦੇ ਇੱਛੁਕ ਕਿਸੇ ਵੀ ਮੁਕਾਬਲੇਬਾਜ਼ ਨੂੰ ਘਰ ਦਾ ‘ਵੀ. ਆਈ. ਪੀ. ਮੈਂਬਰ’ ਬਣਨਾ ਹੋਵੇਗਾ ਤੇ ਇਹੀ ਉਹ ਕੰਮ ਸੀ, ਜਿਸ ਕਾਰਨ ਅਫਸਾਨਾ ਨੂੰ ਘਰੋਂ ਜਾਣਾ ਪਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News