ਪ੍ਰਾਈਮ ਵੀਡੀਓ ਨੇ ‘ਐ ਮੇਰੇ ਵਤਨ’ ਦਾ ਟ੍ਰੇਲਰ ਕੀਤਾ ਰਿਲੀਜ਼
Tuesday, Mar 05, 2024 - 05:15 PM (IST)

ਮੁੰਬਈ - ਪ੍ਰਾਈਮ ਵੀਡੀਓ ਨੇ ਅਮੇਜ਼ਨ ਓਰੀਜਨਲ ਫਿਲਮ ‘ਐ ਵਤਨ ਮੇਰੇ ਵਤਨ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇਹ ਫਿਲਮ 1942 ਦੇ ਭਾਰਤ ਛੱਡੋ ਅੰਦੋਲਨ ’ਤੇ ਆਧਾਰਿਤ ਹੈ, ਜੋ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਕ ਮਹੱਤਵਪੂਰਨ ਅਧਿਆਏ ਦੀ ਕਹਾਣੀ ਦੱਸਦੀ ਹੈ।
ਫਿਲਮ ’ਚ ਸਾਰਾ ਅਲੀ ਖਾਨ ਮੁੱਖ ਭੂਮਿਕਾ ਨਿਭਾਅ ਰਹੀ ਹੈ, ਜਦੋਂ ਕਿ ਇਮਰਾਨ ਹਾਸ਼ਮੀ ਦੀ ਸਪੈਸ਼ਲ ਗੈਸਟ ਭੂਮਿਕਾ ਨਾਲ ਸਚਿਨ ਖੇੜੇਕਰ, ਅਭੈ ਵਰਮਾ, ਸਪਰਸ਼ ਸ਼੍ਰੀਵਾਸਤਵ, ਐਲੇਕਸ ਓ ਨੀਲ ਤੇ ਆਨੰਦ ਤਿਵਾੜੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ‘ਐ ਵਤਨ ਮੇਰੇ ਵਤਨ’ 21 ਮਾਰਚ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ’ਚ ਪ੍ਰਾਈਮ ਵੀਡੀਓ ’ਤੇ ਭਾਰਤ ਦੇ ਨਾਲ-ਨਾਲ ਦੁਨੀਆ ਭਰ ’ਚ ਪ੍ਰੀਮੀਅਰ ਕਰਨ ਲਈ ਤਿਆਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।